ਸਿਰਫ ਦੋ ਰੁਪਏ ਵਿਚ ਪਤਾ ਲੱਗੇਗਾ ਤੁਸੀਂ ਕਿਸ ਨੂੰ ਦਿੱਤਾ ਹੈ ਵੋਟ?
ਜਾਣੋ ਅਜਿਹਾ ਕਿਵੇਂ ਹੋ ਸਕਦਾ ਹੈ ਮੁਮਕਿਨ
ਨਵੀਂ ਦਿੱਲੀ: ਗਾਜ਼ੀਆਬਾਦ ਵਿਚ ਵੋਟਾਂ ਦੀ ਗਿਣਤੀ ਵਿਚ ਘੋਟਾਲਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਵੋਟਰ ਨੂੰ ਸਿਰਫ ਦੋ ਰੁਪਏ ਖਰਚ ਕਰਨ ਹੋਣਗੇ ਪਰ ਅਜਿਹਾ ਕਰਨ ਤੇ ਰਿਪੋਰਟ ਦਰਜ ਹੋ ਸਕਦੀ ਹੈ। ਚੋਣਾਂ ਵਿਚ ਵੋਟਾਂ ਦੀ ਗਿਣਤੀ ਵਿਚ ਘੋਟਾਲੇ ਹੋਣ ਕਾਰਨ ਚੋਣ ਕਮਿਸ਼ਨ ਨੇ ਇਸ ਵਾਰ ਪਹਿਲਾਂ ਹੀ ਐਮ-3 ਵੀਵੀਪੈਟ ਮਸ਼ੀਨਾਂ ਵਿਚ ਇਹ ਵਿਵਸਥਾ ਕੀਤੀ ਕਰ ਦਿੱਤੀ ਹੈ। ਵੋਟਾਂ ਦੌਰਾਨ ਜੇਕਰ ਕੋਈ ਵੋਟਰ ਮਸ਼ੀਨ ਵਿਚ ਗੜਬੜੀ ਦਾ ਅਰੋਪ ਲਗਾਉਂਦਾ ਹੈ ਕਿ ਉਸ ਦੀ ਵੋਟ ਜਿਸ ਦਲ ਨੂੰ ਪਾਈ ਹੈ ਉਸ ਨਹੀਂ ਪਈ ਤਾਂ ਉਹ ਦੋ ਰੁਪਏ ਜਮ੍ਹਾਂ ਕਰਵਾ ਕੇ ਵੀਵੀਪੈਟ ਤੋਂ ਜਾਣਕਾਰੀ ਲੈ ਸਕਦਾ ਹੈ।
ਇਸ ਤੋਂ ਬਾਅਦ ਪ੍ਰਸ਼ਾਸ਼ਨ ਦੁਆਰਾ ਉੱਥੇ ਦੇ ਮੌਜੂਦਾ ਏਜੰਟਾਂ ਸਾਮ੍ਹਣੇ ਸਬੰਧਿਤ ਬੂਥ ਦੀ ਵੀਵੀਪੈਟ ਦਾ ਟ੍ਰਾਇਲ ਕੀਤਾ ਜਾਵੇਗਾ ਅਤੇ ਉਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਅਰੋਪ ਗਲਤ ਸਾਬਤ ਹੁੰਦਾ ਹੈ ਤਾਂ ਸ਼ਿਕਾਇਤਕਰਤਾ ਖਿਲਾਫ ਧਾਰਾ 177 ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ। ਇਸ ਧਾਰਾ ਤਹਿਤ 6 ਮਹੀਨੇ ਦੀ ਸਜ਼ਾ ਅਤੇ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਨਤਕ ਨੁਮਾਇੰਦਗੀ ਕਾਨੂੰਨ 1951 ਦੀ ਧਾਰਾ 26 ਤਹਿਤ ਰਿਪੋਰਟ ਦਰਜ ਕੀਤੀ ਜਾਵੇਗੀ।
ਇਸ ਮਸ਼ੀਨ ਵਿਚ ਵੋਟਰ ਜਦੋਂ ਬੈਲੇਟ ਯੂਨਿਟ ਤੇ ਬਟਨ ਦਬਾਉਂਦਾ ਹੈ ਤਾਂ ਵੀਵੀਪੈਟ ਵਿਚ ਦਿੱਤੇ ਗਏ ਸਕਰੀਨ ਤੇ ਦਲ ਦਾ ਨਾਮ ਅਤੇ ਗਿਣਤੀ 8 ਸੈਕਿੰਡ ਵਿਚ ਸ਼ੋਅ ਹੁੰਦੀ ਹੈ। ਇਸ ਨਾਲ ਵੋਟਰ ਦੀ ਪੁਸ਼ਟੀ ਹੁੰਦੀ ਹੈ ਕਿ ਉਸ ਨੇ ਜਿਸ ਦਲ ਨੂੰ ਵੋਟ ਪਾਈ ਹੈ ਉਹ ਉਸੇ ਉਮੀਦਵਾਰ ਨੂੰ ਹੀ ਗਈ ਹੈ। ਇਸ ਦੇ ਨਾਲ ਹੀ ਵੋਟਰ ਦੀ ਇੱਕ ਪਰਚੀ ਪ੍ਰਿੰਟ ਹੋ ਕੇ ਮਸ਼ੀਨ ਵਿਚ ਡਿੱਗ ਜਾਂਦੀ ਹੈ।
ਸਭ ਤੋਂ ਪਹਿਲਾਂ ਇਸ ਮਸ਼ੀਨ ਦਾ ਇਸਤੇਮਾਲ ਨਾਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ ਵਿਚ 2013 ਵਿਚ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀਵੀਪੈਟ ਮਸ਼ੀਨ ਬਣਾਉਣ ਅਤੇ ਇਸ ਦੇ ਪੈਸੇ ਮੁਹੱਈਆ ਕਰਾਉਣ ਦੇ ਆਦੇਸ਼ ਕੇਂਦਰ ਸਰਕਾਰ ਨੂੰ ਦਿੱਤੇ ਗਏ। ਚੋਣ ਕਮਿਸ਼ਨ ਨੇ ਜੂਨ 2014 ਵਿਚ ਤੈਅ ਕੀਤਾ ਕਿ ਅਗਲੀਆਂ ਆਮ ਚੋਣਾਂ ਯਾਨੀ 2019 ਦੀਆਂ ਚੋਣਾਂ ਵਿਚ ਸਾਰੇ ਵੋਟਰ ਵੀਵੀਪੈਟ ਦਾ ਇਸਤੇਮਾਲ ਕਰਨਗੇ।