ਅਤੀਕ-ਅਸ਼ਰਫ ਹੱਤਿਆ ਕਾਂਡ: ਹਮਲਾਵਰਾਂ ਨੂੰ ਦਿੱਤੀ ਗਈ ਸੀ ਸੁਪਾਰੀ! 10-10 ਲੱਖ ਰੁਪਏ ਮਿਲੇ ਸਨ ਐਡਵਾਂਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਹਮਲਾਵਰ

Atiq ashraf murder case:

 

ਪ੍ਰਯਾਗਰਾਜ: ਅਤੀਕ ਅਹਿਮਦ ਅਤੇ ਅਸ਼ਰਫ ਕਤਲ ਕੇਸ ਵਿਚ ਵੱਡਾ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟਾਂ ਵਿਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਲਈ ਸੁਪਾਰੀ ਦਿੱਤੀ ਗਈ ਸੀ। ਇਹ ਵੀ ਪਤਾ ਲੱਗਿਆ ਹੈ ਕਿ ਕਾਤਲਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ 10-10 ਲੱਖ ਰੁਪਏ ਐਡਵਾਂਸ ਵਜੋਂ ਦਿੱਤੇ ਗਏ ਸਨ। ਸੂਤਰਾਂ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਵਿਚੋਂ ਇਕ ਮੋਹਿਤ ਉਰਫ਼ ਸੰਨੀ ਜੇਲ੍ਹ ਵਿਚ ਹੀ ਹੈਂਡਲਰ ਦੇ ਸੰਪਰਕ ਵਿਚ ਆਇਆ ਸੀ, ਜਿੱਥੇ ਉਸ ਨੂੰ ਕਤਲ ਕਰਨ ਦੀ ਸੁਪਾਰੀ ਦਿੱਤੀ ਗਈ ਸੀ। ਇਹ ਵੀ ਪਤਾ ਲੱਗਿਆ ਹੈ ਕਿ ਹੈਂਡਲਰ ਨੇ ਤਿੰਨਾਂ ਨੂੰ ਪਿਸਤੌਲ ਅਤੇ ਕਾਰਤੂਸ ਵੀ ਮੁਹੱਈਆ ਕਰਵਾਏ ਸਨ।

ਇਹ ਵੀ ਪੜ੍ਹੋ: ਸ੍ਰੀਲੰਕਾ: ਸੜਕ ਹਾਦਸੇ ’ਚ ਭਾਰਤੀ ਮੂਲ ਦੀ ਆਸਟ੍ਰੇਲੀਆਈ ਮਹਿਲਾ ਦੀ ਮੌਤ, ਧੀ ਸਣੇ 2 ਲੋਕ ਜ਼ਖਮੀ  

ਇਸ ਤੋਂ ਇਲਾਵਾ ਕਤਲ ਵਿਚ ਸ਼ਾਮਲ ਤਿੰਨਾਂ ਹਮਲਾਵਰਾਂ ਦੇ ਆਪਸੀ ਸਬੰਧ ਸਾਹਮਣੇ ਆਏ ਹਨ। ਪਹਿਲਾਂ ਇਹਨਾਂ ਤਿੰਨਾਂ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਕਾਰਨ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ। ਅਤੀਕ ਅਹਿਮਦ ਨੂੰ ਮਾਰਨ ਵਾਲਾ ਲਵਲੇਸ਼ ਤਿਵਾੜੀ ਬਾਂਦਾ ਦਾ ਰਹਿਣ ਵਾਲਾ ਹੈ। ਜਦਕਿ ਸੰਨੀ ਸਿੰਘ ਹਮੀਰਪੁਰ ਅਤੇ ਅਰੁਣ ਮੌਰੀਆ ਕਾਸਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਤਿੰਨਾਂ ਦੇ ਪਰਿਵਾਰਕ ਪਿਛੋਕੜ ਅਤੇ ਵੱਖ-ਵੱਖ ਜ਼ਿਲ੍ਹਿਆਂ ਕਾਰਨ ਰਿਸ਼ਤੇ 'ਤੇ ਸਵਾਲ ਖੜ੍ਹੇ ਹੋ ਰਹੇ ਸਨ।

Atiq ashraf murder case:

ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਅਤੀਕ ਅਹਿਮਦ 'ਤੇ ਗੋਲੀ ਚਲਾਉਣ ਵਾਲੇ ਸੰਨੀ ਸਿੰਘ, ਲਵਲੇਸ਼ ਤਿਵਾੜੀ ਅਤੇ ਅਰੁਣ ਮੌਰਿਆ ਦੀ ਪਛਾਣ ਪਹਿਲਾਂ ਤੋਂ ਹੀ ਸੀ। ਸੰਨੀ ਸਿੰਘ ਹਿਸਟਰੀ ਸ਼ੀਟਰ ਰਿਹਾ ਹੈ। ਉਸ ਖ਼ਿਲਾਫ਼ 18 ਕੇਸ ਦਰਜ ਹਨ। ਕੇਸਾਂ ਦੇ ਸਬੰਧ ਵਿਚ ਉਸ ਦੇ ਹਮੀਰਪੁਰ ਜੇਲ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲਵਲੇਸ਼ ਤਿਵਾੜੀ ਵੀ ਲੜਕੀ ਨੂੰ ਥੱਪੜ ਮਾਰਨ ਦੇ ਦੋਸ਼ ਵਿਚ ਜੇਲ੍ਹ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮੀਰਪੁਰ ਜੇਲ੍ਹ ਵਿਚ ਸੰਨੀ ਸਿੰਘ ਅਤੇ ਲਵਲੇਸ਼ ਤਿਵਾਰ ਦੀ ਨੇੜਤਾ ਵਧ ਗਈ ਹੈ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੂੰ ਲੈ ਕੇ ਦਿੱਲੀ ਗਈ ਐੱਨਆਈਏ ਦੀ ਟੀਮ, ਭਲਕੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ੀ

ਅਰੁਣ ਮੌਰਿਆ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਸੰਨੀ ਸਿੰਘ ਨਾਲ ਪਹਿਲਾਂ ਤੋਂ ਹੀ ਸਬੰਧ ਸਨ। ਦੋਵੇਂ ਦੋਸਤ ਸਨ। ਇਸ ਤਰ੍ਹਾਂ ਸੰਨੀ ਸਿੰਘ ਨੂੰ ਲਵਲੇਸ਼ ਅਤੇ ਅਰੁਣ ਮੌਰਿਆ ਦੀ ਕੜੀ ਮੰਨਿਆ ਜਾਂਦਾ ਹੈ। ਤਿੰਨਾਂ ਨੂੰ ਅਤੀਕ ਅਤੇ ਅਸ਼ਰਫ ਨੂੰ ਮਾਰਨ ਦੀ ਸੁਪਾਰੀ ਦਿੱਤੀ ਗਈ ਸੀ। ਪਤਾ ਲੱਗਿਆ ਹੈ ਕਿ ਉਹਨਾਂ ਨੂੰ ਹਥਿਆਰਾਂ ਦੇ ਨਾਲ-ਨਾਲ ਐਡਵਾਂਸ ਵੀ ਦਿੱਤਾ ਗਿਆ ਸੀ। ਹੈਂਡਲਰ ਨੇ ਉਹਨਾਂ ਨੂੰ ਆਧੁਨਿਕ ਹਥਿਆਰ ਅਤੇ ਕਾਰਤੂਸ ਦਿੱਤੇ। ਤਿੰਨੋਂ ਕਤਲ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਪ੍ਰਯਾਗਰਾਜ ਆਏ ਸਨ।

ਇਹ ਵੀ ਪੜ੍ਹੋ: ਸ਼ਰਧਾਲੂ ਲੜਕੀ ਅਤੇ ਪਹਿਰੇਦਾਰ ਦੀ ਗੱਲਬਾਤ ਨੂੰ ਨਕਾਰਾਤਮਕ ਤੌਰ ’ਤੇ ਪੇਸ਼ ਨਾ ਕੀਤਾ ਜਾਵੇ: ਐਡਵੋਕੇਟ ਧਾਮੀ 

ਜਾਂਚ ਲਈ ਕਮਿਸ਼ਨ ਦਾ ਗਠਨ

ਉੱਤਰ ਪ੍ਰਦੇਸ਼ ਸਰਕਾਰ ਨੇ ਅਤੀਕ ਅਤੇ ਅਸ਼ਰਫ ਦੇ ਕਤਲ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ। ਜਾਂਚ ਕਮੇਟੀ ਦੋ ਮਹੀਨਿਆਂ ਵਿਚ ਕਤਲ ਕੇਸ ਦੀ ਜਾਂਚ ਕਰਕੇ ਆਪਣੀ ਰਿਪੋਰਟ ਦੇਵੇਗੀ। ਸੇਵਾਮੁਕਤ ਜੱਜ ਅਰਵਿੰਦ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਸੇਵਾਮੁਕਤ ਜੱਜ ਬ੍ਰਿਜੇਸ਼ ਕੁਮਾਰ ਸੋਨੀ ਅਤੇ ਸਾਬਕਾ ਡੀਜੀਪੀ ਸੁਭਾਸ਼ ਕੁਮਾਰ ਸਿੰਘ ਨੂੰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਸ ਕਤਲ ਕਾਂਡ ਦਾ ਮਾਮਲਾ ਸੁਪਰੀਮ ਕੋਰਟ 'ਚ ਚੁੱਕਿਆ ਗਿਆ ਹੈ। ਵਕੀਲ ਤਰਫੋਂ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ 2017 ਤੋਂ ਬਾਅਦ ਯੂਪੀ ਵਿਚ ਹੋਏ ਮੁਕਾਬਲਿਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ।