Corona ਖਿਲਾਫ਼ ਜੰਗ 'ਚ ਡਟੀ Reliance Team, ਇਕਜੁੱਟਤਾ ਲਈ ਜਾਰੀ ਕੀਤਾ ਗੀਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਲਾਇੰਸ ਫਾਊਂਡੇਸ਼ਨ ਨੇ ਕੋਵਿਡ-19 ਦੇ ਵਿਰੁੱਧ ਜੰਗ ਲੜਨ ਵਾਲਿਆਂ ਦੀ ਹੌਸਲਾ ਅਫਜਾਈ, ਸਵਾਗਤ ਤੇ ਇਕਜੁਟਤਾ ਲਈ ਇੱਕ ਸੰਗੀਤਕ ਐਲਬਮ ਤਿਆਰ ਕੀਤੀ ਹੈ

File Photo

ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੋਟ ਵਿਚ ਲਿਆ ਹੋਇਆ ਹੈ ਇਸ ਤੋਂ ਛੁਟਕਾਰਾ ਪਾਉਣ ਲਈ ਦੇਸ਼ ਪੂਰੀ ਤਰ੍ਹਾਂ ਸੰਘਰਸ਼ ਕਰ ਰਿਹਾ ਹੈ। ਇਸ ਲੜਾਈ ਵਿਚ ਰਿਲਾਇੰਸ ਫਾਊਂਡੇਸ਼ਨ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਰਿਲਾਇੰਸ ਫਾਊਂਡੇਸ਼ਨ ਨੇ ਕੋਵਿਡ-19 ਦੇ ਵਿਰੁੱਧ ਜੰਗ ਲੜਨ ਵਾਲਿਆਂ ਦੀ ਹੌਸਲਾ ਅਫਜਾਈ, ਸਵਾਗਤ ਤੇ ਇਕਜੁਟਤਾ ਲਈ ਇੱਕ ਸੰਗੀਤਕ ਐਲਬਮ ਤਿਆਰ ਕੀਤੀ ਹੈ।

ਐਲਬਮ ਵਿਸ਼ਾਲ ਮਿਸ਼ਰਾ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਗਾਣੇ ਦਾ ਵਿਸ਼ਾ ਹੈ, “ਅਸੀਂ ਚੁਣੌਤੀ ਭਰਪੂਰ ਦੌਰ ਵਿੱਚੋਂ ਲੰਘ ਰਹੇ ਹਾਂ। "ਅਸੀਂ ਮਿਲ ਕੇ ਇਸ ਲੜਾਈ ਨੂੰ ਜਿੱਤਾਂਗੇ." Jeeta Rahe India: ਵੀਡੀਓ ਦੇ ਅੰਤ ਵਿਚ, ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਆਖਦੇ ਹਨ...ਅਸੀਂ ਸਾਰੇ ਮਿਲ ਕੇ ਇਸ ਲੜਾਈ ਨੂੰ ਜਿੱਤਾਂਗੇ। 

ਕੋਰੋਨਾ ਵਾਇਰਸ ਦੇ ਟਾਕਰੇ ਲਈ ਰਿਲਾਇੰਸ ਲਾਈਫ ਸਾਇੰਸ ਟੀਮ ਨੇ ਦੇਸ਼ ਵਿਚ ਸਭ ਤੋਂ ਵੱਡੀ ਕੋਵਿਡ ਟੈਸਟ ਲੈਬ ਦੀ ਸਥਾਪਨਾ ਕੀਤੀ ਹੈ, ਜਿੱਥੇ ਪ੍ਰਤੀ ਦਿਨ 3500 ਟੈਸਟ ਹੁੰਦੇ ਹਨ। ਇਸ ਤੋਂ ਇਲਾਵਾ, ਰਿਲਾਇੰਸ ਨੇ ਦੇਸ਼ ਵਿਚ ਪਹਿਲਾ ਕੋਵਿਡ -19 ਸਪੈਸ਼ਲਿਟੀ ਹਸਪਤਾਲ ਸਥਾਪਤ ਕੀਤਾ ਹੈ। ਰਿਲਾਇੰਸ ਆਪਣੀ ਵਿਸ਼ੇਸ਼ ਫੈਕਟਰੀ ਵਿਚ 10,000 ਪੀਪੀਈ ਕਿੱਟਾਂ ਅਤੇ ਇਕ ਲੱਖ ਮਾਸਕ ਪ੍ਰਤੀ ਦਿਨ ਤਿਆਰ ਕਰ ਰਹੀ ਹੈ।

ਰਿਲਾਇੰਸ ਦੀ ਟੀਮ ਹੁਣ ਤੱਕ 4 ਕਰੋੜ ਲੋਕਾਂ ਨੂੰ ਮੁਫਤ ਖਾਣਾ ਮੁਹੱਈਆ ਕਰਵਾ ਚੁੱਕੀ ਹੈ। ਲੱਖਾਂ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਕੋਰੋਨਾ ਨਾਲ ਲੜਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ 500 ਕਰੋੜ ਰੁਪਏ ਦਾ ਯੋਗਦਾਨ ਕੀਤਾ। ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਗੁਜਰਾਤ ਦੀ ਸਰਕਾਰ ਨੂੰ 5-10 ਕਰੋੜ ਰੁਪਏ ਦਿੱਤੇ। ਕੋਵਿਡ ਦੇ ਭਾਰਤ ਵਿਚ ਫੈਲਣ ਦੇ ਦੋ ਹਫ਼ਤਿਆਂ ਦੇ ਅੰਦਰ ਰਿਲਾਇੰਸ ਇੰਡੀਆ ਨੇ ਆਪਣਾ 100 ਬਿਸਤਰਿਆਂ ਵਾਲਾ ਕੋਵਿਡ -19 ਹਸਪਤਾਲ ਖੋਲ੍ਹ ਦਿੱਤਾ ਹੈ।