ਦੋਸਤ ਨਾਲ ਰਲ ਕੇ ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਦਿਤੀ ਰੂਹ ਕੰਬਾਊ ਮੌਤ
ਪੁਲਿਸ ਨੇ ਮੁਲਜ਼ਮ ਪੁੱਤ ਤੇ ਉਸਦੇ ਦੋਸਤ ਨੂੰ ਕੀਤਾ ਗ੍ਰਿਫ਼ਤਾਰ
ਮੇਰਠ- ਮਾਂ-ਬਾਪ ਰੱਬ ਦਾ ਦੂਜਾ ਰੂਪ ਹੁੰਦੇ ਹਨ, ਜੋ ਖ਼ੁਦ ਲੱਖਾਂ ਹੀ ਪਰੇਸ਼ਾਨੀਆਂ ਝੱਲ ਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਜੇਕਰ ਬੱਚੇ ਹੀ ਵੱਡੇ ਹੋ ਕੇ ਮਾਪਿਆਂ ਨੂੰ ਰੂਹ ਕੰਬਾਅ ਦੇਣ ਵਾਲੀ ਮੌਤ ਦੇਣ ਤਾਂ ਇਹ ਬੇਹੱਦ ਸ਼ਰਮਨਾਕ ਅਤੇ ਅਫਸੋਸਜਨਕ ਹੈ। ਅਜਿਹਾ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਸਾਹਮਣੇ ਆਇਆ ਹੈ। ਜਿਥੇ ਇਕ 22 ਸਾਲਾ ਪੁੱਤ ਨੇ ਆਪਣੇ ਹੀ ਮਾਪਿਆਂ ਨੂੰ ਰੂਹ ਕੰਬਾਊ ਮੌਤ ਦਿਤੀ ਹੈ।
ਇਹ ਵੀ ਪੜ੍ਹੋ: ਪਠਾਨਕੋਟ: ਖੇਤਾਂ 'ਚ ਲਗਾਈ ਅੱਗ ਪਹੁੰਚੀ ਥਾਣੇ ਤੱਕ, 2 ਕਾਰਾਂ ਸੜ ਕੇ ਹੋਈਆਂ ਸੁਆਹ
ਮੁਲਜ਼ਮ ਆਰੀਅਨ ਨੇ ਅਪਣੇ ਦੋਸਤ ਨਾਲ ਮਿਲ ਪਹਿਲਾਂ ਪਿਤਾ ਨੂੰ ਚਾਕੂ ਮਾਰ ਕੇ ਮਾਰਿਆ ਅਤੇ ਫਿਰ ਮਾਂ ਨੂੰ ਦਰਦਨਾਕ ਮੌਤ ਦਿਤੀ। ਜਦੋਂ ਕਾਤਲ ਦੇ ਪੁੱਤਰ ਨੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਘਟਨਾ ਦੀ ਸੱਚਾਈ ਦਾ ਖੁਲਾਸਾ ਕੀਤਾ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਾਤਲ ਆਰੀਅਨ ਨੇ ਦਸਿਆ ਕਿ ਉਸ ਨੇ ਅਤੇ ਉਸ ਦੇ ਦੋਸਤ ਦੋਵਾਂ ਨੇ ਘਟਨਾ ਨੂੰ ਅੰਜ਼ਾਮ ਦਿਤਾ।
ਇਹ ਵੀ ਪੜ੍ਹੋ: ਸਿੰਚਾਈ ਘੁਟਾਲਾ : ਹਾਈਕੋਰਟ ਵਲੋਂ ਪੰਜਾਬ ਸਰਕਾਰ, ਸੀਬੀਆਈ ਤੇ ਵਿਜੀਲੈਂਸ ਬਿਊਰੋ ਨੂੰ ਨੋਟਿਸ ਜਾਰੀ
ਉਸ ਨੇ ਦੱਸਿਆ ਕਿ ਪਿਤਾ ਰੋਜ਼ਾਨਾ ਸ਼ਰਾਬ ਪੀ ਕੇ ਘਰ ਆਉਂਦੇ ਸਨ। ਇਸ ਤੋਂ ਬਾਅਦ ਉਹ ਮਾਂ ਦੀ ਕੁੱਟਮਾਰ ਕਰਦੇ ਸੀ। ਮੇਰੇ ਮਨਾ ਕਰਨ 'ਤੇ ਉਹ ਮੇਰੇ ਨਾਲ ਬਹਿਸ ਵੀ ਕਰਦੇ ਸਨ, ਜਿਸ ਕਾਰਨ ਉਹ ਪਰੇਸ਼ਾਨ ਸੀ। ਆਰੀਅਨ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀਆਂ ਹਰਕਤਾਂ ਤੋਂ ਤੰਗ ਆ ਚੁੱਕਾ ਸੀ। ਮੈਂ ਇਸ ਬਾਰੇ ਦੋਸਤ ਆਦਿਤਿਆ ਨੂੰ ਦੱਸਿਆ। ਇਸ ਤੋਂ ਬਾਅਦ ਅਸੀਂ ਦੋਹਾਂ ਨੇ ਪਿਤਾ ਪ੍ਰਮੋਦ ਨੂੰ ਮਾਰਨ ਦੀ ਯੋਜਨਾ ਬਣਾਈ।
ਇਸ ਦੇ ਨਾਲ ਹੀ ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ, ਉਸ ਦੀ ਰੂਹ ਕੰਬ ਗਈ। ਖੂਨ ਨਾਲ ਲੱਥਪੱਥ ਕਮਰੇ ਦੀ ਹਾਲਤ ਦੇਖ ਕੇ ਸਾਰਿਆਂ ਦੇ ਮਨ 'ਚ ਇਕ ਹੀ ਸਵਾਲ ਸੀ ਕਿ ਉਹਨਾਂ ਦਾ ਅਪਣਾ ਪੁੱਤਰ ਅਜਿਹਾ ਕਿਵੇਂ ਕਰ ਸਕਦਾ ਹੈ। ਇਸ ਜੋੜੇ ਦੇ ਕਤਲ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਪੁੱਤਰ ਅਤੇ ਉਸ ਦੇ ਦੋਸਤ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਆਰੀਅਨ ਦੇ ਜੇਲ ਜਾਣ ਤੋਂ ਬਾਅਦ ਪਰਿਵਾਰ 'ਚ ਸਿਰਫ਼ ਪੋਤੀ ਅਤੇ ਦਾਦਾ-ਦਾਦੀ ਹੀ ਰਹਿ ਜਾਣਗੇ। ਫਿਲਹਾਲ ਆਰੀਅਨ ਦੀ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਵਾਰ-ਵਾਰ ਬੇਹੋਸ਼ ਹੋ ਰਹੀ ਹੈ।
ਦਿੱਲੀ ਦੀ ਇਕ ਸਰੀਏ ਫੈਕਟਰੀ ਵਿਚ ਕੰਮ ਕਰਨ ਵਾਲੇ ਪ੍ਰਮੋਦ ਕਰਨਵਾਲ ਅਤੇ ਉਸ ਦੀ ਪਤਨੀ ਮਮਤਾ ਨੇ ਆਰੀਅਨ ਨੂੰ ਲੈ ਕੇ ਹਜ਼ਾਰਾਂ ਸੁਪਨੇ ਲਏ ਹੋਣਗੇ, ਪਰ ਉਸੇ ਪੁੱਤਰ ਨੇ ਉਸ ਦੇ ਮਾਪਿਆਂ ਦੀ ਜ਼ਿੰਦਗੀ ਖੋਹ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਆਰੀਅਨ ਦੇ ਚਿਹਰੇ 'ਤੇ ਕੋਈ ਪਛਤਾਵਾ ਨਹੀਂ ਸੀ।