ਧਰਮ ਨੂੰ ਬਚਾਉਣ ਲਈ ਕੀਤੀ ਗਈ ਸੀ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ, ਦੋਸ਼ੀ ਦਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਤਰਕਾਰ ਅਤੇ ਸਮਾਜਿਕ ਵਰਕਰ ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਕਿਹਾ ਕਿ ਪਰਸ਼ੂਰਾਮ ....

gauri lankesh and parashuram waghmare

ਬੰਗਲੁਰੂ : ਪੱਤਰਕਾਰ ਅਤੇ ਸਮਾਜਿਕ ਵਰਕਰ ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਕਿਹਾ ਕਿ ਪਰਸ਼ੂਰਾਮ ਵਾਘਮਾਰੇ ਨੇ ਗੌਰੀ ਦੀ ਹੱਤਿਆ ਨੂੰ ਅੰਜ਼ਾਮ ਦਿਤਾ ਸੀ। ਪਰਸ਼ੂਰਾਮ ਵਾਘਮਾਰੇ ਗੌਰੀ ਲੰਕੇਸ਼ ਦੀ ਹੱਤਿਆ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਛੇ ਸ਼ੱਕੀਆਂ ਵਿਚੋਂ ਇਕ ਹੈ। ਐਸਆਈਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਗੌਰੀ ਅਤੇ ਤਰਕਵਾਦੀ ਅਤੇ ਅੰਧਵਿਸ਼ਵਾਸ ਵਿਰੋਧੀ ਗੋਵਿੰਦ ਪਨਸਾਰੇ ਅਤੇ ਐਮ ਐਮ ਕਲਬੁਰਗੀ ਨੂੰ ਗੋਲੀ ਮਾਰਨ ਲਈ ਇਕ ਹੀ ਹਥਿਆਰ ਦੀ ਵਰਤੋਂ ਕੀਤੀ ਗਈ।