ਡਾਕਟਰਾਂ ਦੀ ਕੌਮੀ ਪੱਧਰ 'ਤੇ ਹੜਤਾਲ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਏਮਸ ਵੀ ਸਮਰਥਨ ਵਿਚ ਆਏ

Aiims to join in doctors strike after another assault on junior doctor

ਨਵੀਂ ਦਿੱਲੀ: ਡਾਕਟਰਾਂ ਦੀ ਸੁਰੱਖਿਆ 'ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕੌਮੀ ਪੱਧਰ 'ਤੇ ਕੀਤੀ ਜਾ ਰਹੀ ਹੜਤਾਲ ਵਿਚ ਹੁਣ ਏਮਸ ਦੇ ਡਾਕਟਰ ਵੀ ਸ਼ਾਮਲ ਹੋ ਗਏ ਹਨ। ਪਹਿਲਾਂ ਏਮਸ ਨੇ ਇਸ ਹੜਤਾਲ ਤੋਂ ਅਪਣੇ ਆਪ ਨੂੰ ਅਲੱਗ ਰੱਖਣ ਦਾ ਫ਼ੈਸਲਾ ਕੀਤਾ ਸੀ। ਸੋਮਵਾਰ ਨੂੰ ਦੇਸ਼ ਦੇ ਕਰੀਬ 5 ਲੱਖ ਡਾਕਟਰ ਅਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਹਨ।

ਅੱਜ ਕਰੀਬ 1 ਵਜੇ ਏਮਸ ਦੇ ਇਕ ਜੂਨੀਅਰ ਡਾਕਟਰ 'ਤੇ ਹੋਏ ਹਮਲੇ ਤੋਂ ਬਾਅਦ ਆਪਾਤਕਾਲੀ ਜਰਨਲ ਬਾਡੀ ਬੈਠਕ ਬੁਲਾਈ ਗਈ ਜਿਸ ਤੋਂ ਬਾਅਦ ਡਾਕਟਰਾਂ ਨੇ ਵੀ ਹੜਤਾਲ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਰੈਜ਼ੀਡੈਂਟ ਡਾਕਟਰਸ ਆਫ ਏਮਸ ਵੱਲੋ ਪੱਤਰ ਜਾਰੀ ਕਰ ਕੇ ਹੜਤਾਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਸੀ। ਪੱਤਰ ਅਨੁਸਾਰ ਸੋਮਵਾਰ ਨੂੰ ਜੈਪ੍ਰਕਾਸ਼ ਨਾਰਾਇਣ ਟ੍ਰਾਮਾ ਸੈਂਟਰ ਵਿਚ ਇਕ ਜੂਨੀਅਰ ਡਾਰਟਰ 'ਤੇ ਕਰੀਬ 1 ਵਜੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।

ਬੰਗਾਲ ਵਿਚ ਡਾਕਟਰਾਂ ਨਾਲ ਹੋਈ ਹਿੰਸਾ ਵਿਰੁਧ ਏਮਸ ਰੈਜ਼ੀਡੈਂਟ ਡਾਕਟਰਾਂ ਨੇ ਸਭ ਤੋਂ ਪਹਿਲਾਂ ਆਵਾਜ਼ ਉਠਾਈ ਸੀ। ਆਰਡੀਏ ਵੱਲੋਂ ਜਾਰੀ ਪੱਤਰ ਮੁਤਾਬਕ ਏਮਸ ਦੇ ਡਾਕਟਰਾਂ ਨੇ ਹਿੰਸਾ ਦੇ ਵਿਰੋਧ ਵਿਚ ਸਵੇਰੇ 8 ਵਜੇ ਤੋਂ 9 ਵਜੇ ਤਕ ਸੰਕੇਤਕ ਪ੍ਰੋਟੈਸਟ ਮਾਰਚ ਵੀ ਕੱਢਿਆ। ਆਈਸੀਯੂ, ਲੈਬਰ ਡਿਪਾਰਟਮੈਂਟ ਅਤੇ ਆਪਾਤਕਾਲੀਨ ਸੇਵਾ ਇਸ ਦੌਰਾਨ ਪਹਿਲਾਂ ਦੀ ਤਰ੍ਹਾਂ ਹੀ ਚਲਦੀ ਰਹੀ।

ਅੱਜ ਦਿਨ ਦੇ 12 ਵਜੇ ਤੋਂ 18 ਜੂਨ 2019 ਦੀ ਸਵੇਰੇ 6 ਵਜੇ ਤਕ ਰੈਜ਼ੀਡੈਂਟ ਡਾਕਟਰ ਹੜਤਾਲ ਵਿਚ ਸ਼ਾਮਲ ਹੋਣਗੇ। ਡਾਕਟਰਾਂ ਦੀ ਮੰਗ ਹੈ ਕਿ ਮੈਡੀਕਲ ਪ੍ਰੋਫੈਸ਼ਨਲਸ ਨਾਲ ਹੋਣ ਵਾਲੀ ਹਿੰਸਾ ਨਾਲ ਨਿਪਟਣ ਲਈ ਕੇਂਦਰੀ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ।

ਹਸਪਤਾਲਾਂ ਨੂੰ ਸੁਰੱਖਿਅਤ ਜੋਨ ਐਲਾਨ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ। ਡਾਕਟਰਾਂ ਨਾਲ ਹੋਣ ਵਾਲੀ ਹਿੰਸਾ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ 'ਤੇ ਅੱਜ ਕੌਮੀ ਪੱਧਰ 'ਤੇ ਹੜਤਾਲ ਜਾਰੀ ਹੈ।