ਮਮਤਾ ਬੈਨਰਜੀ ਨੂੰ ਇਕ ਹੋਰ ਝਟਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੀਐਮਸੀ ਦਾ ਇਕ ਵਿਧਾਇਕ ਅਤੇ 12 ਕੌਂਸਲਰ ਭਾਜਪਾ ਵਿਚ ਹੋਣਗੇ ਸ਼ਾਮਲ

Mamata Banerjee TMC one MLA and12 councillor to join BJP

ਨਵੀਂ ਦਿੱਲੀ: ਪੱਛਮ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਪੱਛਮ ਬੰਗਾਲ ਵਿਚ ਤ੍ਰਣਮੂਲ ਕਾਂਗਰਸ ਵਿਧਾਇਕਾਂ ਅਤੇ ਆਗੂਆਂ ਦਾ ਪਾਰਟੀ ਬਦਲਣ ਦਾ ਸਿਲਸਿਲਾ ਜਾਰੀ ਹੈ। ਨੌਪਾਰਾ ਵਿਧਾਨ ਸਭਾ ਸੀਟ ਤੋਂ ਤ੍ਰਣਮੂਲ ਕਾਂਗਰਸ ਵਿਧਾਇਕ ਸੁਨੀਲ ਸਿੰਘ ਅਤੇ ਪਾਰਟੀ ਦੇ 12 ਕੌਂਸਲਰ ਦਿੱਲੀ ਵਿਚ ਭਾਜਪਾ ਵਿਚ ਸ਼ਾਮਲ ਹੋਣਗੇ।

ਸੁਨੀਲ ਸਿੰਘ ਨੇ ਕਿਹਾ ਕਿ ਪੱਛਮ ਬੰਗਾਲ ਵਿਚ ਜਨਤਾ ਸੱਭ ਦਾ ਸਾਥ, ਸੱਭ ਦਾ ਵਿਕਾਸ ਚਾਹੁੰਦੀ ਹੈ। ਇਹ ਮੋਦੀ ਦੀ ਸਰਕਾਰ ਹੈ ਅਤੇ ਉਹ ਰਾਜ ਵਿਚ ਇਹੀ ਸਰਕਾਰ ਬਣਾਉਣਾ ਚਾਹੁੰਦੇ ਹਨ ਤਾਂ ਕਿ ਪੱਛਮ ਬੰਗਾਲ ਦਾ ਵਿਕਾਸ ਕੀਤਾ ਜਾ ਸਕੇ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਿਧਾਇਕ ਅਤੇ 50 ਤੋਂ ਜ਼ਿਆਦਾ ਕੌਂਸਲਰ ਟੀਐਮਸੀ ਦਾ ਸਾਥ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਪੱਛਮ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਵਿਚ ਟੀਐਮਸੀ ਨੂੰ 22 ਸੀਟਾਂ ਮਿਲੀਆਂ ਹਨ।

ਜਦਕਿ ਭਾਜਪਾ ਦੇ ਖਾਤੇ ਵਿਚ 18 ਸੀਟਾਂ ਗਈਆਂ ਹਨ। 2014 ਵਿਚ ਭਾਜਪਾ ਨੂੰ ਰਾਜ ਵਿਚ ਕੇਵਲ ਦੋ ਸੀਟਾਂ ਨਾਲ ਸੰਤੁਸ਼ਟ ਹੋਣਾ ਪਿਆ ਸੀ। ਲੋਕ ਸਭਾ ਚੋਣਾਂ ਵਿਚ ਐਨਡੀਏ ਦੀ ਸ਼ਾਨਦਾਰ ਜਿੱਤ 'ਤੇ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਮਮਤਾ ਬੈਨਰਜੀ ਅਤੇ ਭਾਜਪਾ ਵਿਚ ਲੋਕ ਸਭਾ ਚੋਣਾਂ ਤੋਂ ਹੀ ਅਣਬਣੀ ਚੱਲੀ ਆ ਰਹੀ ਹੈ।

ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੀਐਮ ਮੋਦੀ ਨੇ ਬੰਗਾਲ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ 40 ਵਿਧਾਇਕ ਭਾਜਪਾ ਵਿਚ ਸ਼ਾਮਲ ਹੋਣਗੇ। ਪੀਐਮ ਮੋਦੀ ਨੇ ਕਿਹਾ ਸੀ ਕਿ ਇਹ ਵਿਧਾਇਕ ਲਗਾਤਾਰ ਉਹਨਾਂ ਦੇ ਸੰਪਰਕ ਵਿਚ ਹਨ। ਇਸ ਤੋਂ ਬਾਅਦ ਭਾਜਪਾ ਦੇ ਬੰਗਾਲ ਚਾਰਜ ਕੈਲਾਸ਼ ਵਿਜੇਵਰਗੀਏ ਨੇ ਕਿਹਾ ਸੀ ਕਿ ਟੀਐਮਸੀ ਵਿਧਾਇਕ ਕਿਸ਼ਤਾਂ ਵਿਚ ਭਾਜਪਾ ਵਿਚ ਸ਼ਾਮਲ ਹੋਣਗੇ।

ਹਾਲ ਹੀ ਵਿਚ ਤ੍ਰਣਮੂਲ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿਚ ਆਰੋਪ ਲਗਾਇਆ ਸੀ ਕਿ ਪੱਛਮ ਬੰਗਾਲ ਸਰਕਾਰ ਨੂੰ ਭੇਜਿਆ ਗਿਆ ਸੁਝਾਅ ਗ੍ਰਹਿ ਮੰਤਰਾਲੇ ਦੀ ਗਹਿਰੀ ਸਾਜ਼ਿਸ਼ ਅਤੇ ਦੁਬਾਰਾ ਵਿਰੁਧੀਆਂ ਦੇ ਸੱਤਾਂ ਵਿਚ ਆਉਣ ਦਾ ਇਰਾਦਾ ਹੈ। ਹਾਲਾਂਕਿ ਭਾਜਪਾ ਨੇ ਆਰੋਪਾਂ ਨੂੰ ਬੇਬੁਨਿਆਦ ਦਸਿਆ ਅਤੇ ਦਾਵਾ ਕੀਤਾ ਸੀ ਕਿ ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ।