ਚੀਨ ਦੇ ਭਾਰਤ ਨਾਲ ਪੰਗੇ ਲੈਣ ਦੇ ਪਿਛੇ ਵੱਡਾ ਸੱਚ ਆਇਆ ਸਾਹਮਣੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਾਰਟੀ ਦੀ ਚੀਨ ਵਿਚ ਪਕੜ ਹੁਣ ਢਿੱਲੀ ਹੁੰਦੀ ਜਾ ਰਹੀ ਹੈ।

Photo

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਾਰਟੀ ਦੀ ਚੀਨ ਵਿਚ ਪਕੜ ਹੁਣ ਢਿੱਲੀ ਹੁੰਦੀ ਜਾ ਰਹੀ ਹੈ। ਇਸ ਲਈ ਕੰਟਰੋਲ ਰੇਖਾ ਭਾਰਤ ਨਾਲ ਇਨ੍ਹਾਂ ਝੜਪਾਂ ਨੂੰ ਕਰ ਪਾਰਟੀ ਦੀ ਢਿੱਲੀ ਪੈ ਰਹੀ ਸ਼ਾਪ ਨੂੰ ਮੁੜ ਤੋਂ ਮਜ਼ਬੂਤ ਕਰਨਾ ਹੈ। ਸਰਕਾਰੀ ਮੀਡੀਆ ਅਤੇ ਪ੍ਰਚਾਰ ਨਾਲ ਚੀਨ ਨੂੰ ਨਿਰਣਾਇਕ ਨੇਤਾ ਦੀ ਅਗਵਾਈ ਚ ਮਜ਼ਬੂਤ ਅਕਸ ਵਾਲੇ ਨੇਤਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਕਰੋਨਾ ਵਾਇਰਸ ਨੇ ਚੀਨ ਦੀ ਕਮਿਊਨਿਸਟ ਪਾਰਟੀ ਚ ਕਾਫੀ ਮਤਭੇਦ ਉਜਾਗਰ ਕੀਤੇ ਹਨ।

ਜਿਸ ਕਾਰਨ ਜਿਨਪਿੰਗ ਦੀ ਅਹਿਮੀਅਤ ਘੱਟ ਹੁੰਦੀ ਜਾ ਰਹੀ ਹੈ।  ਹਾਲ ਹੀ ਵਿੱਚ ਚੀਨ ਦੇ ਹਮਲਾਵਰ ਰਵੱਈਏ ਦਾ ਮੁਲਾਂਕਣ ਕਰਨ ਵਾਲੇ ਵਿਸ਼ਲੇਸ਼ਕ ਤੇ ਚੀਨ ਨਿਕਾਨ ਦੇ ਸਹਿ-ਸੰਸਥਾਪਕ ਐਡਮ ਨੀ ਨੇ ਕਿਹਾ ਕਿ ਕੁਝ ਲੋਕ ਅੱਜ ਚੀਨ ਨੂੰ ਏਕਾਧਿਕਾਰੀ ਦੇਸ਼ ਵਜੋਂ ਦਰਸਾਉਂਦੇ ਹਨ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਬੁਰਾਈਆਂ ਨਾਲ ਭਰੀ ਹੋਈ ਹੈ ਤੇ ਇਸ ਦੇ ਨੇਤਾ ਵਿਸ਼ਵ 'ਤੇ ਹਾਵੀ ਹੋਣਾ ਚਾਹੁੰਦੇ ਹਨ।

ਜਦਕਿ ਹਕੀਕਤ ਇਹ ਹੈ ਕਿ ਚੀਨ ਖੰਡਤ ਹੋ ਚੁੱਕਿਆ ਹੈ। ਪਾਰਟੀ ਦੇ ਨੇਤਾ ਆਪਸ ਵਿੱਚ ਇੱਕ-ਦੂਜੇ ਦੇ ਵਿਰੋਧੀ ਹਨ। ਇਸ ਸੰਕਟ ਦੇ ਸਮੇਂ ‘ਚ ਉਹ ਜ਼ਬਰਦਸਤੀ ਇੱਕ-ਦੂਜੇ ਦੇ ਨਾਲ ਹੋਣ ਦਾ ਢੌਂਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਸਟੱਡੀਜ਼ ਦੇ ਸੀਨੀਅਰ ਸਲਾਹਕਾਰ ਸਕਾਟ ਕੈਨੇਡੀ ਦਾ ਕਹਿਣਾ ਹੈ ਕਿ ਕਮਿਊਨਿਸਟ ਪਾਰਟੀ ਨੇ ਕਰੋਨਾ ਚ ਚੀਨ ਦੀ ਪਹਿਛਾਣ ਨੂੰ ਹੋਣ ਵਾਲੇ ਨੁਕਸਾਨ ਚ ਸਾਰੇ ਦੇਸਾਂ ਨੂੰ ਸ਼ਾਮਿਲ ਹੋਣ ਲਈ ਕਿਹਾ।

ਕੈਨੇਡੀ ਨੇ ਇਹ ਵੀ ਕਿਹਾ ਕਿ ਚੀਨ ਦੁਆਰਾ ਦਾਅਵੇ ਕੀਤੇ ਜਾਣ ਵਾਲੀ ਵਿਕਾਸ ਦਰ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਇਸ ਤੋਂ ਇਲਾਵਾ ਕੈਨੇਡੀ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਚੀਨ ਨੂੰ 60 ਤੋਂ 100 ਮਿਲੀਅਨ ਦੇ ਵਿਚਕਾਰ ਦਾ ਨੁਕਸਾਨ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।