ਕੁੱਲੂ ਮਨਾਲੀ ਗਏ ਇਕੋ ਪ੍ਰਵਾਰ ਦੇ 11 ਮੈਂਬਰ ਲਾਪਤਾ, ਫੋਨ ਵੀ ਆ ਰਹੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰਿਵਾਰਕ ਮੈਂਬਰਾਂ ਨੂੰ ਹਿਮਾਚਲ ਪ੍ਰਦੇਸ਼ ਵਿਚ ਬਿਆਸ ਦਰਿਆ ਵਿਚ ਆਏ ਹੜ੍ਹ ਵਿਚ ਰੁੜ੍ਹ ਜਾਣ ਦਾ ਖਦਸ਼ਾ!

photo

 

 ਸ਼ਿਮਲਾ : ਅਯੁੱਧਿਆ ਦੇ ਕੁਮਾਰਗੰਜ ਦੇ ਪਿਥਲਾ ਪਿੰਡ ਤੋਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਗਏ ਇਕ ਹੀ ਪਰਿਵਾਰ ਦੇ 11 ਲੋਕ ਲਾਪਤਾ ਹੋ ਗਏ ਹਨ। ਸਾਰਿਆਂ ਦੇ ਫੋਨ ਬੰਦ ਆ ਰਹੇ ਹਨ। ਅਣਸੁਖਾਵੀਂ ਘਟਨਾ ਦੇ ਖਦਸ਼ੇ ਤੋਂ ਘਬਰਾ ਕੇ ਰਿਸ਼ਤੇਦਾਰਾਂ ਨੇ ਕੁਮਾਰਗੰਜ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ ਅਤੇ ਜਾਂਚ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੂੰ ਡਰ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਬਿਆਸ ਦਰਿਆ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬੱਸ ਸਮੇਤ ਸਾਰੇ ਲੋਕ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਗਏ ਹੋਣ।

ਇਹ ਵੀ ਪੜ੍ਹੋ: ਭਾਰਤ ’ਚ ਪੰਜ ਸਾਲਾਂ ਦੌਰਾਨ 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ

ਪਿਥਲਾ ਪਿੰਡ ਦਾ ਰਹਿਣ ਵਾਲਾ ਅਬਦੁਲ ਮਜੀਦ (62) ਆਪਣੇ ਜਵਾਈ ਰਹਿਬਰ ਅਤੇ ਪੂਰੇ ਪਰਿਵਾਰ ਸਮੇਤ ਕੁੱਲੂ ਮਨਾਲੀ ਵਿਚ ਮਜ਼ਦੂਰੀ ਕਰਦਾ ਹੈ। ਜੂਨ ਮਹੀਨੇ ਵਿੱਚ ਅਬਦੁਲ ਮਜੀਦ ਆਪਣੇ ਪਰਿਵਾਰ ਸਮੇਤ ਪਿੰਡ ਪਿਥਲਾ ਆਇਆ ਹੋਇਆ ਸੀ। 9 ਜੁਲਾਈ ਨੂੰ ਅਬਦੁਲ ਪਰਿਵਾਰ ਸਮੇਤ ਚੰਡੀਗੜ੍ਹ ਬੱਸ ਸਟੈਂਡ ਤੋਂ ਦੁਪਹਿਰ 2:40 ਵਜੇ ਰੋਡਵੇਜ਼ ਦੀ ਬੱਸ ਰਾਹੀਂ ਕੁੱਲੂ ਮਨਾਲੀ ਲਈ ਰਵਾਨਾ ਹੋਇਆ ਸੀ। 10 ਜੁਲਾਈ ਨੂੰ ਉਹਨਾਂ ਦਾ ਅਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਟੁੱਟ ਗਿਆ, ਸੰਪਰਕ ਨਾ ਹੋਣ 'ਤੇ ਪ੍ਰਵਾਰਕ ਮੈਂਬਰਾਂ ਨੇ ਕੁਮਾਰਗੰਜ ਪੁਲਿਸ ਨੂੰ ਸੂਚਿਤ ਕੀਤਾ। ਅਯੁੱਧਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਦੇ ਸੰਪਰਕ ਵਿੱਚ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ: 2 ਮਹੀਨੇ ਸਮੁੰਦਰ 'ਚ ਰਹਿਣ ਤੋਂ ਬਾਅਦ ਵੀ ਜ਼ਿੰਦਾ ਪਰਤਿਆ ਬਜ਼ੁਰਗ