ਸਾਈਬਰ ਹਮਲਿਆਂ ਨਾਲ ਨਜਿੱਠਣ ਲਈ ਬੈਂਕ ਨਹੀਂ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਈਬਰ ਸੁਰਖਿਆ ਮਾਹਰਾਂ ਨੇ ਬੀਤੇ ਦਿਨੀਂ ਸਾਈਬਰ ਹਮਲਿਆਂ ਨਾਲ ਸੁਰਖਿਆ ਲਈ ਭਾਰਤੀ ਬੈਂਕਾਂ ਦੀ ਤਿਆਰੀ 'ਤੇ ਸਵਾਲ ਖੜ੍ਹੇ ਕੀਤੇ ਹਨ................

Cyber Attack

ਨਵੀਂ ਦਿੱਲੀ : ਸਾਈਬਰ ਸੁਰਖਿਆ ਮਾਹਰਾਂ ਨੇ ਬੀਤੇ ਦਿਨੀਂ ਸਾਈਬਰ ਹਮਲਿਆਂ ਨਾਲ ਸੁਰਖਿਆ ਲਈ ਭਾਰਤੀ ਬੈਂਕਾਂ ਦੀ ਤਿਆਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਮਾਹਰਾਂ ਨੇ ਆਧੁਨਿਕ ਸੁਰਖਿਆ ਸਿਸਟਮ ਬਣਾਉਣ ਨੂੰ ਸਮੇਂ ਦੀ ਮੰਗ ਦਸਿਆ। ਜ਼ਿਕਰਯੋਗ ਹੈ ਕਿ ਪੁਣੇ ਸਥਿਤ ਕਾਸਮੋਸ ਕੋਆਪ੍ਰੇਟਿਵ ਬੈਂਕ ਲਿਮਟਿਡ ਤੋਂ ਹੈਕਰਾਂ ਨੇ 2 ਦਿਨਾਂ 'ਚ 94.42 ਕਰੋੜ ਰੁਪਏ ਦੇਸ਼, ਵਿਦੇਸ਼ ਸਥਿਤ ਬੈਂਕ ਖਾਤਿਆਂ 'ਚ ਟ੍ਰਾਂਸਫ਼ਰ ਕਰ ਦਿਤੇ ਹਨ। ਡੇਲੋਇਟ ਇੰਡੀਆ ਦੇ ਹਿੱਸੇਦਾਰ ਲਿਖਿਲ ਬੇਦੀ ਮੁਤਾਬਕ ਸ਼ਾਨਦਾਰ ਸਕਿਊਰਟੀ ਸਿਸਟਮ ਅਤੇ ਸਮੇਂ 'ਤੇ ਲੋੜੀਂਦੀ ਕਾਰਵਾਈ ਦੀ ਸਮਰਥਾ ਸੱਭ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਲਈ ਜ਼ਰੂਰੀ ਹੈ, ਕਿਉਂ ਕਿ ਇਹ ਗਾਹਕਾਂ ਦੇ ਡੈਟਾ ਅਤੇ

ਫ਼ੰਡਾਂ ਸਮੇਤ ਉਨ੍ਹਾਂ ਦੀਆਂ ਜਾਇਦਾਦਾਂ ਦੇ ਪਾਦਰੀ ਹਨ। ਬੇਦੀ ਨੇ ਇਕ ਬਿਆਨ 'ਚ ਕਿਹਾ ਕਿ ਜਾਗਰੂਕਤਾ ਵਧ ਰਹੀ ਹੈ ਪਰ ਵੱਡੀ ਗਿਣਤੀ 'ਚ ਅਜਿਹੀਆਂ ਸੰਸਥਾਵਾਂ ਵੀ ਹਨ, ਜੋ ਸਿਰਫ਼ ਉਦੋਂ ਹੀ ਜਾਗਦੀਆਂ ਹਨ, ਜਦੋਂ ਉਨ੍ਹਾਂ ਨੂੰ ਚੂਨਾ ਲੱਗ ਚੁਕਾ ਹੁੰਦਾ ਹੈ। ਇਸ ਦੇ ਚਲਦਿਆਂ ਉਨ੍ਹਾਂ ਦੀ ਸ਼ਾਖ ਨੂੰ ਨੁਕਸਾਨ ਪਹੁੰਚਦਾ ਹੈ। 
2016 'ਚ ਗ਼ੈਰ ਐਸਬੀਆਈ ਏਟੀਐਮ ਨੈਟਵਰਕ ਦੀ ਸੁਰਖਿਆ 'ਚ ਇਕ ਮਾਲਵੇਅਰ ਕਾਰਨ ਖੋਰਾ ਲੱਗ ਗਿਆ ਸੀ, ਜਿਸ ਤੋਂ ਬਾਅਦ ਕਰੀਬ 6 ਲੱਖ ਡੈਬਿਟ ਕਾਡਰਾਂ ਨੂੰ ਬਲਾਕ ਕੀਤਾ ਗਿਆ ਸੀ।   (ਏਜੰਸੀ)