ਟੀਆਈਐਸਐਸ ਨੇ ਮੁਜ਼ੱਫ਼ਰਪੁਰ ਸਮੇਤ 17 ਬਾਲ ਘਰਾਂ ਦੀ ਸਥਿਤੀ 'ਤੇ ਪ੍ਰਗਟਾਈ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਸਮਾਜ ਕਲਿਆਣ ਵਿਭਾਗ ਨੇ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ (ਟੀਆਈਐਸਐਸ) ਵਲੋਂ ਸੌਂਪੀ ਗਈ ਉਸ ਸਮਾਜਿਕ ਰਿਪੋਰਟ ਨੂੰ ਅੱਜ ਜਨਤਕ ਕਰ ਦਿਤਾ...

Muzaffarpur Rape Case Protest

ਪਟਨਾ : ਬਿਹਾਰ ਦੇ ਸਮਾਜ ਕਲਿਆਣ ਵਿਭਾਗ ਨੇ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ (ਟੀਆਈਐਸਐਸ) ਵਲੋਂ ਸੌਂਪੀ ਗਈ ਉਸ ਸਮਾਜਿਕ ਰਿਪੋਰਟ ਨੂੰ ਅੱਜ ਜਨਤਕ ਕਰ ਦਿਤਾ, ਜਿਸ ਦੇ ਆਧਾਰ 'ਤੇ ਮੁਜ਼ੱਫਰਪੁਰ ਬੱਚੀ ਆਸਰਾ ਗ੍ਰਹਿ ਵਿਚ 34 ਲੜਕੀਆਂ ਦੇ ਯੌਨ ਸ਼ੋਸਣ ਦਾ ਮਾਮਲਾ ਸਾਹਮਣੇ ਆÎਇਆ। ਰਿਪੋਰਟ ਵਿਚ ਇਨ੍ਹਾਂ ਬਾਲ ਆਸਰਾ ਘਰਾਂ ਦੀ ਸਥਿਤੀ 'ਤੇ ਤੁਰਤ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿਤਾ ਗਿਆ ਹੈ। ਸਮਾਜ ਕਲਿਆਣ ਵਿਭਾਗ ਨੇ ਇਹ ਰਿਪੋਰਟ ਵੈਬਸਾਈਟ 'ਤੇ ਪ੍ਰਕਾਸ਼ਤ ਕੀਤੀ ਹੈ। 

ਬੀਤੀ 27 ਅਪ੍ਰੈਲ ਨੂੰ ਸੌਂਪੀ ਗਈ ਚਾਰ ਭਾਗਾਂ ਦੀ ਇਸ ਰਿਪੋਰਟ ਵਿਚ ਮੁਜ਼ੱਫਰਪੁਰ ਜ਼ਿਲ੍ਹੇ ਵਿਚ ਸਵੈ ਸੇਵੀ ਸੰਗਠਨ ਸੇਵਾ ਸੰਕਲਪ ਅਤੇ ਵਿਕਾਸ ਕਮੇਟੀ ਵਲੋਂ ਚਲਾਏ ਜਾ ਰਹੇ ਬਾਲ ਆਸਰਾ ਗ੍ਰਹਿ ਦੇ ਨਾਲ ਹੀ ਸੂਬੇ ਵਿਚ ਚਲਾਏ ਜਾ ਰਹੇ ਕੁੱਲ 17 ਬਾਲ ਆਸਰਾ ਗ੍ਰਹਿ ਅਤੇ ਬਾਲ ਗ੍ਰਹਿ ਦੀ ਸਥਿਤੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦਸਿਆ ਗਿਆ ਹੈ। ਰਿਪੋਰਟ ਵਿਚ ਮੁਜ਼ੱਫਰਪੁਰ ਬਾਲਿਕਾ ਆਸਰਾ ਗ੍ਰਹਿ ਦੇ ਨਾਲ ਹੀ ਮੋਤੀਹਾਰੀ ਵਿਚ 'ਨਿਰਦੇਸ਼' ਵਲੋਂ ਚਲਾਈ ਜਾ ਰਹੇ ਬਾਲ ਗ੍ਰਹਿ, ਭਾਗਲਪੁਰ ਵਿਚ 'ਰੂਪਮ ਪ੍ਰਗਤੀ ਸਮਾਜ ਕਮੇਟੀ' ਵਲੋਂ ਚਲਾਏ ਜਾ ਰਹੇ ਬਾਲ ਗ੍ਰਹਿ, ਮੁੰਗੇਰ ਵਿਚ 'ਪਨਾਹ' ਵਲੋਂ ਚਲਾਇਆ ਜਾ ਰਿਹਾ ਬਾਲ ਗ੍ਰਹਿ,

ਗਯਾ ਵਿਚ 'ਡੋਰਡ' ਵਲੋਂ ਚਲਾਇਆ ਜਾ ਰਿਹਾ ਬਾਲ ਗ੍ਰਹਿ, ਅਰਰੀਆ ਵਿਚ ਸਰਕਾਰ ਵਲੋਂ ਚਲਾਇਆ ਜਾ ਰਿਹਾ ਬਾਲ ਸੰਭਾਲ ਘਰ, ਪਟਨਾ ਵਿਚ ਇਕਾਈ ਵਲੋਂ ਚਲਾਇਆ ਜਾ ਰਿਹਾ ਛੋਟਾ ਘਰ, ਮੋਤੀਹਾਰੀ ਵਿਚ 'ਸਖ਼ੀ' ਵਲੋਂ ਚਲਾਇਆ ਜਾ ਰਿਹਾ ਛੋਟਾ ਘਰ ਦਾ ਵੀ ਲਿਆ ਗਿਆ ਹੈ। ਇਸ ਤੋਂ ਇਲਾਵਾ ਮੁੰਗੇਰ ਵਿਚ 'ਨੋਵੇਲਟੀ ਵੈਲਫੇਅਰ ਸੁਸਾਇਟੀ' ਵਲੋਂ ਚਲਾਇਆ ਜਾ ਰਿਹਾ ਹੈ ਛੋਟਾ ਘਰ, ਮਧੇਪੁਰਾ ਵਿਚ 'ਮਹਿਲਾ ਚੇਤਨਾ ਵਿਕਾਸ ਮੰਡਲ' ਵਲੋਂ ਚਲਾਇਆ ਜਾ ਰਿਹਾ ਆਸਰਾ ਘਰ, ਕੈਮੂਰ ਵਿਚ 'ਗ੍ਰਾਮ ਸੇਵਾ ਸਮਾਜ ਸੰਸਥਾ' ਵਲੋਂ ਚਲਾਇਆ ਜਾ ਰਿਹਾ ਛੋਟਾ ਘਰ,

ਮੁਜ਼ੱਫਰਪੁਰ ਵਿਚ ਓਮ ਸਾਈ ਫਾਉਂਡੇਸ਼ਨ ਵਲੋਂ ਚਲਾਇਆ ਜਾ ਰਿਹਾ ਸੇਵਾ ਕੁਟੀਰ, ਗਯਾ ਵਿਚ 'ਮੇਟਾ ਬੁੱਧਾ ਟਰੱਸਟ ਵਲੋਂ ਚਲਾਇਆ ਜਾ ਰਿਹਾ ਸੇਵਾ ਕੁਟੀਰ ਅਤੇ ਪਟਨਾ ਵਿਚ ਡਾਨਬੋਸਕੋ ਟੇਕ ਸੁਸਾਇਟੀ ਵਲੋਂ ਚਲਾਇਆ ਜਾ ਰਿਹਾ ਕੌਸ਼ਲ ਕੁਟੀਰ ਅਤੇ ਤਿੰਨ ਅਡੋਪਸ਼ਨ ਏਜੰਸੀ ਪਟਨਾ ਦੇ ਨਾਰੀ ਗੁੰਜਨ, ਮਧੂਬਨੀ ਦੇ ਰਵੇਸਕ ਅਤੇ ਕੈਮੂਰ ਦੇ ਗਿਆਨ ਭਾਰਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸਥਾਨਾਂ 'ਤੇ ਤੁਰਤ ਧਿਆਨ ਦੇਣ ਦੀ ਲੋੜ ਹੈ।