ਪਾਲਮਪੁਰ 'ਚ ਫੱਟਿਆ ਬੱਦਲ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ !

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਲਮਪੁਰ ਦੀ ਨਿਊਗਲ ਖੱਡ ਅਤੇ ਬਨੇਰ ਖੱਡ 'ਚ ਆਏ ਹੜ੍ਹ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ।

Cloud burst in dhauladhar

ਪਾਲਮਪੁਰ: ਪਾਲਮਪੁਰ 'ਚ ਧੌਲਾਧਾਰ ਦੇ ਉਪਰਲੇ ਖੇਤਰ ਵਿੱਚ ਬੱਦਲ ਫੱਟਣ ਦੀ ਘਟਨਾ ਵਾਪਰੀ ਹੈ। ਜਿਸਦੇ ਚਲਦਿਆਂ ਨਦੀਆਂ ਨਾਲੇ ਤੂਫਾਨ 'ਤੇ ਹਨ। ਦੱਸ ਦਈਏ ਕਿ ਨਿਊਗਲ ਬਨੇਰ ਖੱਡਿਆਂ 'ਚ ਹੜ੍ਹ ਆਉਣ ਕਾਰਨ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਪਾਲਮਪੁਰ ਦੀ ਨਿਊਗਲ ਖੱਡ ਅਤੇ ਬਨੇਰ ਖੱਡ 'ਚ ਆਏ ਹੜ੍ਹ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ।

ਭਾਰੀ ਬਾਰਿਸ਼  ਹੋਣ ਕਾਰਨ ਪਾਲਮਪੁਰ 'ਚ ਨਿਊਗਲ ਖੱਡ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਸੌਰਵ ਵਨ ਬਿਹਾਰ 'ਚ ਇੱਕ ਵਾਰ ਫਿਰ ਪਾਣੀ ਭਰ ਗਿਆ ਹੈ। ਡੀ. ਐੱਸ. ਪੀ. ਪਾਲਮਪੁਰ 'ਚ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਪਾਲਮਪੁਰ ਦੇ ਉਪਰੀ ਇਲਾਕਿਆਂ 'ਚ ਬੱਦਲ ਫੱਟਣ ਕਾਰਨ ਪਾਲਮਪੁਰ ਦੇ ਨਿਊਗਲ ਅਤੇ ਬਨੇਰ ਖੱਡ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ।

ਬਨੇਰ ਖੱਡ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਚਾਮੁੰਡਾ ਦੇਵੀ ਦੇ ਮੰਦਰ ਦੀਆਂ ਪੌਡ਼ੀਆਂ ਅਤੇ ਸ਼ਮਸ਼ਾਨਘਾਟ ਤੱਕ ਪਹੁੰਚ ਗਿਆ ਹੈ। ਚਿੰਤਪੂਰਨੀ ਅਤੇ ਚਾਮੁੰਡਾ ਦੇਵੀ ਮੰਦਰ 'ਚ ਜਾਣ ਵਾਲੇ ਸ਼ਰਧਾਲੂਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।