ਹਰਿਆਣਾ 'ਚ 7ਵੀਂ ਕਲਾਸ ਦੇ ਵਿਦਿਆਰਥੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ

photo

 

ਕਰਨਾਲ : ਹਰਿਆਣਾ ਦੇ ਕਰਨਾਲ ਵਿਹਾਰ 'ਚ 7ਵੀਂ ਜਮਾਤ ਦੇ ਨਾਬਾਲਗ ਵਿਦਿਆਰਥੀ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨਾਬਾਲਗ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਵੀਰਵਾਰ ਸਵੇਰੇ ਬੱਚੇ ਦੀ ਆਪਣੀ ਮਾਂ ਨਾਲ ਸਕੂਲ ਜਾਣ ਨੂੰ ਲੈ ਕੇ ਲੜਾਈ ਹੋ ਗਈ ਸੀ। ਜਿਸ ਤੋਂ ਬਾਅਦ ਬੱਚੇ ਨੇ ਘਰ ਤੋਂ ਸਾਈਕਲ ਚੁੱਕ ਕੇ ਸਿੱਧਾ ਯਮੁਨਾ ਨਹਿਰ 'ਚ ਜਾ ਕੇ ਸਾਈਕਲ ਖੜ੍ਹਾ ਕਰ ਦਿਤਾ ਅਤੇ ਸਕੂਲ ਦੀ ਵਰਦੀ 'ਚ ਹੀ ਨਹਿਰ 'ਚ ਛਾਲ ਮਾਰ ਦਿਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਸਾਊਦੀ ਅਰਬ ਵਿਚ ਅਮਰੀਕਾ ਦੇ ਨਾਗਰਿਕ ਨੂੰ ਦਿਤੀ ਗਈ ਫਾਂਸੀ ਦੀ ਸਜ਼ਾ, ਪਿਤਾ ਦੇ ਕਤਲ ਦਾ ਸੀ ਦੋਸ਼ੀ

ਮ੍ਰਿਤਕ ਨਾਬਾਲਗ ਦੇ ਚਾਚੇ ਦੇ ਲੜਕੇ ਅਮਰਜੀਤ ਨੇ ਦਸਿਆ ਕਿ ਅਰਮਾਨ (13) ਕਰਨਾ ਵਿਹਾਰ ਦਾ ਰਹਿਣ ਵਾਲਾ ਸੀ, ਜੋ ਕਿ ਇਕ ਪ੍ਰਾਈਵੇਟ ਸਕੂਲ ਵਿਚ 7ਵੀਂ ਜਮਾਤ ਵਿਚ ਪੜ੍ਹਦਾ ਸੀ। ਅੱਜ ਸਵੇਰੇ ਅਰਮਾਨ ਨੂੰ ਉਸਦੀ ਮਾਂ ਨੇ ਸਕੂਲ ਜਾਣ ਲਈ ਕਿਹਾ। ਇਸ 'ਤੇ ਉਹ ਗੁੱਸੇ 'ਚ ਆ ਗਿਆ ਅਤੇ ਸਕੂਲ ਦੀ ਵਰਦੀ ਪਾ ਕੇ ਆਪਣੇ ਸਾਈਕਲ 'ਤੇ ਸਿੱਧਾ ਪਿੰਡ ਸ਼ੇਖਪੁਰਾ ਨੇੜੇ ਯਮੁਨਾ ਨਹਿਰ 'ਤੇ ਗਿਆ ਅਤੇ ਉਥੇ ਹੀ ਨਹਿਰ 'ਚ ਛਾਲ ਮਾਰ ਦਿਤੀ।

ਇਹ ਵੀ ਪੜ੍ਹੋ: DRDO ਦੇ ਸਾਬਕਾ ਡਾਇਰੈਕਟਰ ਵੀ.ਐਸ. ਅਰੁਣਾਚਲਮ ਦਾ ਦੇਹਾਂਤ, ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ

ਜਦੋਂ ਅਰਮਾਨ ਨੇ ਨਹਿਰ ਵਿਚ ਛਾਲ ਮਾਰੀ ਤਾਂ ਉਥੋਂ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਲੰਘ ਰਹੀ ਸੀ। ਬੱਸ ਦੇ ਡਰਾਈਵਰ ਨੇ ਅਰਮਾਨ ਨੂੰ ਨਹਿਰ ਵਿਚ ਛਾਲ ਮਾਰਦਿਆਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੀ ਸਮੇਂ ਵਿਚ ਅਰਮਾਨ ਨਹਿਰ ਦਾ ਪਾਣੀ ਗਾਇਬ ਹੋ ਗਿਆ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਗੋਤਾਖੋਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ।
ਮ੍ਰਿਤਕ ਦੇ ਚਚੇਰੇ ਭਰਾ ਅਮਰਜੀਤ ਨੇ ਦਸਿਆ ਕਿ ਅਰਮਾਨ ਦਾ ਪਿਤਾ ਜੋਗਾ ਸਿੰਘ ਪਿਛਲੇ 7 ਸਾਲਾਂ ਤੋਂ ਵਿਦੇਸ਼ ਵਿੱਚ ਹੈ। ਪਹਿਲਾਂ ਉਹ ਦੁਬਈ ਵਿਚ ਸੀ, ਹੁਣ 3 ਸਾਲਾਂ ਤੋਂ ਪੁਰਤਗਾਲ ਵਿਚ ਕੰਮ ਕਰ ਰਿਹਾ ਹੈ। ਅਰਮਾਨ ਹੁਣ ਘਰ ਵਿਚ ਆਪਣੀਆਂ ਦੋ ਭੈਣਾਂ ਅਤੇ ਮਾਂ ਨਾਲ ਰਹਿੰਦਾ ਸੀ। ਅਰਮਾਨ ਦੀ ਮੌਤ ਕਾਰਨ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ।