ਮੋਦੀ ਲਈ ਪ੍ਰਚਾਰ ਨਹੀਂ ਕਰਾਂਗਾ, ਮਹਿੰਗਾਈ BJP ਨੂੰ ਮਹਿੰਗੀ ਪਵੇਗੀ : ਰਾਮਦੇਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗਗੁਰੂ  ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਭਰ ਵਿਚ ਮਹਿੰਗਾਈ ਉੱਤੇ ਜੇਕਰ ਜਲਦੀ ਕਾਬੂ ਨਹੀਂ ਕੀਤਾ ਗਿਆ

Ramdev

ਯੋਗਗੁਰੂ  ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਭਰ ਵਿਚ ਮਹਿੰਗਾਈ ਉੱਤੇ ਜੇਕਰ ਜਲਦੀ ਕਾਬੂ ਨਹੀਂ ਕੀਤਾ ਗਿਆ ਤਾਂ ਅਗਲੀਆਂ ਆਮ ਚੋਣਾਂ ਵਿਚ ਮੋਦੀ ਸਰਕਾਰ ਲਈ ਇਹ ਮਹਿੰਗਾ ਸਾਬਤ ਹੋਵੇਗਾ। ਰਾਮਦੇਵ ਨੇ ਇਹ ਵੀ ਕਿਹਾ ਕਿ ਉਹ 2019 ਵਿਚ ਭਾਜਪਾ  ਦੇ ਪੱਖ ਵਿਚ ਪ੍ਰਚਾਰ ਨਹੀਂ ਕਰਨਗੇ,  ਜਿਵੇ 2014  ਦੇ ਚੋਣ ਵਿਚ ਉਨ੍ਹਾਂ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ  ਦੇ ਪੱਖ ਵਿਚ ਸਰਗਰਮੀ ਨਾਲ ਪ੍ਰਚਾਰ ਕੀਤਾ ਸੀ।