ਡੁੱਬਦੇ ਹੋਏ ਸ਼ਖਸ ਨੂੰ ਬਚਾਉਣ ਲਈ ਭੱਜਿਆ ਹਾਥੀ ਦਾ ਬੱਚਾ, ਸਮਝਦਾਰੀ ਦੇਖ ਲੋਕ ਹੋ ਰਹੇ ਨੇ ਭਾਵੁਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਨਵਰਾਂ 'ਚ ਇਨਸਾਨਾਂ ਤੋਂ ਜ਼ਿਆਦਾ ਇਨਸਾਨੀਅਤ ਬਾਕੀ ਹੈ ਅਤੇ ਅਸੀ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਹਾਲ ਹੀ 'ਚ ਇੱਕ ਹਾਥੀ ਦੇ ਬੱਚੇ ਦੀ ਇੱਕ ਵੀਡੀਓ

Emotivideo Elephant child

ਨਵੀਂ ਦਿੱਲੀ : ਜਾਨਵਰਾਂ 'ਚ ਇਨਸਾਨਾਂ ਤੋਂ ਜ਼ਿਆਦਾ ਇਨਸਾਨੀਅਤ ਬਾਕੀ ਹੈ ਅਤੇ ਅਸੀ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਹਾਲ ਹੀ 'ਚ ਇੱਕ ਹਾਥੀ ਦੇ ਬੱਚੇ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਉਹ ਬੱਚਾ ਇੱਕ ਆਦਮੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਛੋਟੇ ਹਾਥੀ ਨੂੰ ਲੱਗਦਾ ਹੈ ਕਿ ਉਹ ਆਦਮੀ ਡੁੱਬ ਰਿਹਾ, ਇਸ ਲਈ ਉਹ ਤੁਰੰਤ ਆਦਮੀ ਦੀ ਦਿਸ਼ਾ 'ਚ ਦੌੜ ਲਗਾਉਂਦਾ ਹੈ ਅਤੇ ਇਹ ਕਲਿੱਪ ਇੱਕ ਗਵਾਹੀ ਵੀ ਹੈ ਕਿ ਹਾਥੀ ਕਿੰਨਾ ਸਮਝਦਾਰ ਹੈ, ਜੋ ਜਾਨਵਰ ਹੋ ਕੇ ਵੀ ਇੰਨਾ ਪ੍ਰੇਮ ਅਤੇ ਕਿਸੇ ਨੂੰ ਮਰਨ ਤੋਂ ਬਚਾ ਰਿਹਾ ਹੈ। 

ਜਿਸ ਵੀਡੀਓ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਹ ਟਵਿੱਟਰ ਯੂਜ਼ਰ ਸਟਾਂਸ ਗ੍ਰਾਊਂਡਿਡ ਵੱਲੋਂ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਕੈਪਸ਼ਨ ਦਿੱਤਾ ਗਿਆ, ਇਸ ਬੱਚੇ ਹਾਥੀ ਨੇ ਸੋਚਿਆ ਕਿ ਉਹ (ਆਦਮੀ)  ਡੁੱਬ ਰਿਹਾ ਹੈ ਅਤੇ ਉਸਨੂੰ ਬਚਾਉਣ ਲਈ ਭੱਜਿਆ। ਅਸੀ ਉਨ੍ਹਾਂ ਦੇ ਲਾਇਕ ਨਹੀਂ ਹਾਂ। ਦੱਸ ਦਈਏ ਕਿ ਵਾਇਰਲ ਵੀਡੀਓ ਵਿੱਚ ਹਾਥੀਆਂ ਦੇ ਝੁੰਡ ਨੂੰ ਇੱਕ ਨਦੀ ਦੇ ਕੰਡੇ ਟਹਿਲਦੇ ਹੋਏ ਦੇਖਿਆ ਜਾ ਸਕਦਾ ਹੈ। ਫਿਰ ਜਿੱਥੇ ਅਚਾਨਕ ਇੱਕ ਆਦਮੀ ਫਰੇਮ ਵਿੱਚ ਦਿਖਾਈ ਦਿੰਦਾ ਹੈ ਜੋ ਪਾਣੀ ਵਿੱਚ ਤੈਰਨ ਦਾ ਆਨੰਦ ਲੈ ਰਿਹਾ ਹੁੰਦਾ ਹੈ। 

ਹਾਥੀਆਂ ਵਿੱਚੋਂ ਇੱਕ ਛੋਟੇ ਹਾਥੀ ਨੂੰ ਲੱਗਦਾ ਹੈ ਕਿ ਆਦਮੀ ਡੁੱਬ ਰਿਹਾ ਹੈ ਅਤੇ ਉਸਨੂੰ ਬਚਾਉਣ ਲਈ ਉਹ ਭੱਜਦਾ ਹੈ। ਹਾਲਾਂਕਿ ਤੈਰਨ ਵਾਲਾ ਵਿਅਕਤੀ ਪਹਿਲਾਂ ਛੋਟੇ ਹਾਥੀ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਬਾਅਦ ਵਿੱਚ ਹਾਥੀ ਦੁਆਰਾ ਫੜਿਆ ਜਾਂਦਾ ਹੈ। ਹਾਥੀ ਉਦੋਂ ਬਹੁਤ ਹੀ ਪਿਆਰ ਭਰੇ ਤਰੀਕੇ ਨਾਲ ਆਉਂਦਾ ਹੈ ਅਤੇ ਆਦਮੀ ਨੂੰ ਕੰਢੇ ਤੇ ਲੈ ਜਾਂਦਾ ਹੈ। ਆਦਮੀ ਹਾਥੀ ਦੇ ਬੱਚੇ ਨੂੰ ਥੈਂਕਿਯੂ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ।

ਇੰਟਰਨੈਟ 'ਤੇ ਇਸ ਵੀਡੀਓ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ। ਇੱਕ ਯੂਜਰ ਨੇ ਟਵਿਟਰ 'ਤੇ ਕਿਹਾ ਇਹ ਦੁੱਖ ਦੀ ਗੱਲ ਹੈ ਕਿ ਜਦੋਂ ਇਨਸਾਨਾਂ ਦੇ ਮੁਕਾਬਲੇ ਜਾਨਵਰ ਅਕਸਰ ਮਨੁੱਖਤਾ ਲਈ ਜ਼ਿਆਦਾ ਪਿਆਰ ਅਤੇ ਕਰੁਣਾ ਦਿਖਾਉਂਦੇ ਹਨ। ਉਥੇ ਹੀ ਲੋਕਾਂ ਨੇ ਹਾਥੀ ਦੀ ਸਮਝਦਾਰੀ ਦੀ ਵੀ ਸ਼ਾਬਾਸ਼ੀ ਕੀਤੀ। ਲੋਕਾਂ ਨੇ ਕਿਹਾ -  ਉਹ ਬਹੁਤ ਹੀ ਸਮਾਰਟ ਅਤੇ ਇਮੋਸ਼ਨਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।