PM ਮੋਦੀ ਦੇ ਜਨਮ ਦਿਨ ਮੌਕੇ ਟਰੈਂਡ ਹੋ ਰਿਹਾ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Narendra Modi birthday) ਅੱਜ ਅਪਣਾ 71ਵਾਂ ਜਨਮ ਦਿਨ ਮਨਾ ਰਹੇ ਹਨ।

'National Unemployment Day' Trends On Twitter On PM Modi's Birthday

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Narendra Modi birthday) ਅੱਜ ਅਪਣਾ 71ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਯੂਥ ਕਾਂਗਰਸ ਵੱਲੋਂ ਇਹ ਦਿਨ ਰਾਸ਼ਟਰੀ ਬੇਰੁਜ਼ਗਾਰੀ ਦਿਵਸ (National Unemployment Day Trends On Twitter) ਵਜੋਂ ਮਨਾਇਆ ਜਾ ਰਿਹਾ ਹੈ।

ਹੋਰ ਪੜ੍ਹੋ: ਵਿਧਾਇਕਾਂ ਵਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਗੱਪ ਨਿਕਲੀ? ਪੱਤਰਕਾਰਾਂ ’ਤੇ ਵਰ੍ਹੇ ਰੰਧਾਵਾ

ਪੀਐਮ ਮੋਦੀ (PM Modi's Birthday) ਦੇ ਜਨਮ ਦਿਨ ਮੌਕੇ ਟਵਿਟਰ ਉੱਤੇ ਵੀ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਟਰੈਂਡ ਹੋ ਰਿਹਾ ਹੈ। ਇਸ ਵਿਚ ਲੋਕ ਪੁੱਛ ਰਹੇ ਹਨ ਕਿ, ‘2 ਕਰੋੜ ਨੌਕਰੀਆਂ ਕਿੱਥੇ ਹਨ?’ ਸਵਾਲ ਪੁੱਛਣ ਵਾਲੇ ਲੋਕਾਂ ਵਿਚ ਕਈ ਸਿਆਸੀ ਦਿੱਗਜ਼ ਅਤੇ ਸੇਵਾ ਮੁਕਤ ਆਈਏਐਸ ਅਧਿਕਾਰੀ ਵੀ ਸ਼ਾਮਲ ਹਨ।

ਹੋਰ ਪੜ੍ਹੋ: ਅਕਾਲੀ ਦਲ ਨੂੰ ਰੋਸ ਮਾਰਚ ਦੀ ਨਹੀਂ ਮਿਲੀ ਆਗਿਆ, ਦਿੱਲੀ 'ਚ 144 ਧਾਰਾ ਲਾਗੂ

ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਪੀਐਮ ਮੋਦੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਦੇਸ਼ ਅਪਣੇ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਦੀਆਂ ਵਧਾਈਆਂ ਦੇ ਰਿਹਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਦੀਆਂ ਤਸਵੀਰਾਂ ਦੀ ਵਰਤੋਂ ਨਾਲ ਕਈ ਮੀਮਜ਼ ਵੀ ਬਣਾਏ ਜਾ ਰਹੇ ਹਨ।

ਹੋਰ ਪੜ੍ਹੋ: ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਖੇਤਰ 'ਚ ਬਣਾਏ ਜਾ ਰਹੇ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ

ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਤੇ ਭਾਜਪਾ ਆਗੂ ਰਹੇ ਕਿਰਤੀ ਆਜ਼ਾਦ ਨੇ ਹੈਸ਼ਟੈਗ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਦੀ ਵਰਤੋਂ ਕਰਦਿਆਂ ਲਿਖਿਆ, ‘ਨਹੀਂ ਚਾਹੀਦੇ ਚੰਗੇ ਦਿਨ, ਕ੍ਰਿਪਾ ਕਰਕੇ ਬੁਰੇ ਦਿਨ ਹੀ ਵਾਪਸ ਕਰ ਦਿਓ’। ਦੱਸ ਦਈਏ ਕਿ ਪੀਐਮ ਮੋਦੀ ਦੇ ਜਨਮ ਦਿਨ ਮੌਕੇ ਟਵਿਟਰ ’ਤੇ ਜੁਮਲਾ ਦਿਵਸ ਵੀ ਟਰੈਂਡ ਹੋ ਰਿਹਾ ਹੈ।