ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਵਿਚ PM ਮੋਦੀ, ਮਮਤਾ ਬੈਨਰਜੀ ਤੇ ਆਦਰ ਪੂਨਾਵਾਲਾ ਦਾ ਨਾਂਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸਿੱਧ ਟਾਈਮ ਮੈਗਜ਼ੀਨ ਨੇ ਬੁੱਧਵਾਰ ਨੂੰ 2021 ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ।  

PM Modi, Mamata Banerjee and Adar Poonawalla

 

ਨਵੀਂ ਦਿੱਲੀ: ਪ੍ਰਸਿੱਧ ਟਾਈਮ ਮੈਗਜ਼ੀਨ (Times Magazine) ਨੇ ਬੁੱਧਵਾਰ ਨੂੰ 2021 ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। 2021 ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi), ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee ) ਅਤੇ ਕੋਵੀਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਦੇ ਸੀਈਓ ਆਦਰ ਪੂਨਾਵਾਲਾ (Adar Poonawalla) ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।

ਹੋਰ ਪੜ੍ਹੋ: PSPCL ਨੇ 5 ਸਾਲਾਂ ਬਾਅਦ 1446 ਕਰੋੜ ਰੁਪਏ ਦਾ ਰੀਕਾਰਡ ਮੁਨਾਫ਼ਾ ਕਮਾਇਆ : ਏ ਵੇਨੂੰ ਪ੍ਰਸ਼ਾਦ

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੂਚੀ ਵਿਚ ਤਾਲਿਬਾਨ ਦੇ ਸਹਿ-ਸੰਸਥਾਪਕ ਅਤੇ ਅਫ਼ਗਾਨਿਸਤਾਨ ਦੇ ਡਿਪਟੀ ਪੀਐਮ ਮੁੱਲਾ ਅਬਦੁਲ ਗਨੀ ਬਰਾਦਰ ਦਾ ਨਾਂਅ ਵੀ ਸ਼ਾਮਲ ਹੈ।ਟਾਈਮ ਦੀ ਇਹ ਸੂਚੀ 6 ਕੈਟੇਗਰੀ ਵਿਚ ਵੰਡੀ ਗਈ ਹੈ।

ਹੋਰ ਪੜ੍ਹੋ: IED ਧਮਾਕੇ ਦੇ ਮਾਮਲੇ ਵਿਚ 4 ਅਤਿਵਾਦੀ ਗਿ੍ਫ਼ਤਾਰ, CM ਕੈਪਟਨ ਵੱਲੋਂ ਸੂਬੇ ਵਿਚ ਹਾਈ ਅਲਰਟ ਜਾਰੀ

ਇਹਨਾਂ ਵਿਚ ਪਾਇਨੀਅਰ, ਕਲਾਕਾਰ, ਲੀਡਰ, ਆਈਕਨ, ਟਾਈਟਨ ਅਤੇ ਇਨੋਵੇਟਰ ਸ਼ਾਮਲ ਹਨ। ਨੇਤਾਵਾਂ ਦੀ ਲਿਸਟ ਵਿਚ ਪੀਐਮ ਮੋਦੀ, ਮਮਤਾ ਬੈਨਰਜੀ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਇਜ਼ਰਾਇਲ ਦੇ ਰਾਸ਼ਟਰਪਤੀ ਨਫਤਾਲੀ ਬੇਨੇਟ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂਅ ਸ਼ਾਮਲ ਹਨ।

ਹੋਰ ਪੜ੍ਹੋ: ਸੋਨੂੰ ਸੂਦ ਦੇ ਸਮਰਥਨ ’ਚ ਕੇਜਰੀਵਾਲ ਦਾ ਬਿਆਨ, ‘ਸੱਚਾਈ ਦੇ ਰਸਤੇ ’ਤੇ ਲੱਖਾਂ ਮੁਸ਼ਕਿਲਾਂ ਆਉਂਦੀਆਂ ਨੇ’

ਇਸ ਤੋਂ ਇਲਾਵਾ ਇਨੋਵੇਰਟ ਕੈਟੇਗਰੀ ਵਿਚ ਟੇਸਲਾ ਦੇ ਮੁਖੀ ਐਲਨ ਮਸਕ ਇਕਲੌਤਾ ਮਸ਼ਹੂਰ ਨਾਂਅ ਹੈ। ਸੂਚੀ ਵਿਚ ਬ੍ਰਿਟੇਨ ਦੇ ਸ਼ਾਹੀ ਜੋੜੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਦਾ ਨਾਂਅ ਵੀ ਸ਼ਾਮਲ ਹੈ।