ਟਰੱਕ ਨਾਲ ਡੀਟੀਸੀ ਬੱਸ ਟਕਰਾ ਕੇ ਪਲਟੀ, 10 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਦੇ ਵਜ਼ੀਰਾਬਾਦ ਫਲਾਈਓਵਰ ਦੇ ਹੇਠਾਂ ਟਰੱਕ ਦੀ ਟੱਕਰ ਨਾਲ ਮੁਸਾਫਰਾਂ ਨਾਲ ਭਰੀ ਡੀਟੀਸੀ ਬਸ ਪਲਟ ਗਈ। ਇਸ ਹਾਦਸੇ ਵਿਚ ਬਸ ਡ੍ਰਾਈ...

DTC bus collides with truck

ਨਵੀਂ ਦਿੱਲੀ : (ਭਾਸ਼ਾ) ਰਾਜਧਾਨੀ ਦਿੱਲੀ ਦੇ ਵਜ਼ੀਰਾਬਾਦ ਫਲਾਈਓਵਰ ਦੇ ਹੇਠਾਂ ਟਰੱਕ ਦੀ ਟੱਕਰ ਨਾਲ ਮੁਸਾਫਰਾਂ ਨਾਲ ਭਰੀ ਡੀਟੀਸੀ ਬਸ ਪਲਟ ਗਈ। ਇਸ ਹਾਦਸੇ ਵਿਚ ਬਸ ਡ੍ਰਾਈਵਰ ਸਮੇਤ 10 ਲੋਕ ਜ਼ਖ਼ਮੀ ਹੋ ਗਏ। ਹਾਦਸੇ ਦੇ ਸਮੇਂ ਡੀਟੀਸੀ ਬਸ ਵਿਚ 21 ਲੋਕ ਸਵਾਰ ਸਨ। ਜ਼ਖ਼ਮੀਆਂ ਨੂੰ ਨੇੇੜੇ ਦੇ ਟਰਾਮਾ ਸੈਂਟਰ ਅਤੇ ਅਰੁਣਾ ਆਸਫ ਅਲੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

 


 

ਜਾਣਕਾਰੀ ਦੇ ਮੁਤਾਬਕ, ਇਹ ਘਟਨਾ ਸਵੇਰੇ ਉਸ ਸਮੇਂ ਹੋਈ ਜਦੋਂ ਭਲਸਵਾ ਡੇਅਰੀ ਤੋਂ ਨਿਜ਼ਾਮੁੱਦੀਨ ਲਈ ਚਲਣ ਵਾਲੀ ਰੂਟ ਗਿਣਤੀ 447 ਦੀ ਡੀਟੀਸੀ ਬਸ ਭਲਸਵਾ ਡੇਅਰੀ ਵਲੋਂ ਕਸ਼ਮੀਰੀ ਗੇਟ ਵੱਲ ਜਾ ਰਹੀ ਸੀ, ਉਦੋਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿਤੀ ਜਿਸ ਦੇ ਨਾਲ ਬਸ ਪਲਟ ਗਈ। ਇਸ ਹਾਦਸੇ ਵਿਚ ਰਾਜਬੀਰ ਸਿੰਘ (ਯਾਤਰੀ) ਨੂੰ ਗੰਭੀਰ ਸੱਟਾਂ ਆਈਆਂ ਹਨ। ਬਸ ਡ੍ਰਾਈਵਰ ਦਾ ਨਾਮ ਅਜੀਤ ਸਿੰਘ (56)  ਹੈ ਅਤੇ ਉਹ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਹੈ। ਹਾਲਾਂਕਿ, ਬਸ ਕੰਡਕਟਰ ਮੁਨੀਸ਼ ਇਸ ਹਾਦਸੇ ਵਿਚ ਬੱਚ ਗਿਆ।  

ਨਿਊਜ ਏਜੰਸੀ ਭਾਸ਼ਾ ਦੇ ਮੁਤਾਬਕ, ਉਤਰ ਦਿੱਲੀ ਜਿਲ੍ਹੇ ਦੀ ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) ਨੂਪੁਰ ਪ੍ਰਸਾਦ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਅਤੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਤੋਂ ਛੁੱਟੀ ਦੇ ਦਿਤੀ ਗਈ। ਪੁਲਿਸ ਨੇ ਕਿਹਾ ਕਿ ਦੁਰਘਟਨਾ ਦੇ ਤੁਰਤ ਬਾਅਦ ਟਰੱਕ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਸਿਲਸਿਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।