ਪਾਕਿਸਤਾਨ ਕ੍ਰਿਕੇਟ ਬੋਰਡ ਦੇ ਚੇਅਰਮੈਨ ਨੇ ਕਿਹਾ, ਕ੍ਰਿਕੇਟ ਨਾਲ ਹੀ ਸੁਧਰਨਗੇ ਭਾਰਤ ਅਤੇ ਪਾਕਿ ਰਿਸ਼ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ  ਕ੍ਰਿਕੇਟ ਬੋਰਡ (ਪੀਸੀਬੀ) ਦੇ ਨਵੇਂ ਚੇਅਰਮੈਨ ਏਹਸਾਨ ਮਨੀ ਨੇ ਕਿਹਾ ਹੈ ਕਿ ਲੋਕਾਂ ਦੀ ਇਹ ਇੱਛਾ ਹੈ ਕਿ ਭਾਰਤ ਪਾਕਿਸਤਾਨ...

Pcb Chairman

ਲਾਹੌਰ (ਪੀਟੀਆਈ) : ਪਾਕਿਸਤਾਨ  ਕ੍ਰਿਕੇਟ ਬੋਰਡ (ਪੀਸੀਬੀ) ਦੇ ਨਵੇਂ ਚੇਅਰਮੈਨ ਏਹਸਾਨ ਮਨੀ ਨੇ ਕਿਹਾ ਹੈ ਕਿ ਲੋਕਾਂ ਦੀ ਇਹ ਇੱਛਾ ਹੈ ਕਿ ਭਾਰਤ ਪਾਕਿਸਤਾਨ ਕ੍ਰਿਕੇਟ ਸੰਬੰਧਾਂ ਨੂੰ ਫਿਰ ਤੋਂ ਸ਼ੁਰੂ  ਕੀਤਾ ਜਾਵੇ। ਉਹਨਾਂ ਦਾ  ਮੰਨਣਾ ਹੈ ਕਦਿ ਕ੍ਰਿਕੇਟ ਦੇ ਮਾਧਿਅਨ ਨਾਲ ਹੀ ਦੋਨਾਂ ਦੇਸ਼ਾਂ ਦੇ ਕੁਟਨੀਤਕ ਸੰਬੰਧ ਠੀਕ ਹੋ ਸਕਦੇ ਹਨ। ਕ੍ਰਿਕਇੰਨਫੋ ਦੀ ਰਿਪੋਰਟ ਦੇ ਮੁਤਾਬਿਕ, ਭਾਰਤ ਨੇ ਜਨਵਰੀ 2013 ਤੋਂ ਬਾਅਦ  ਹੀ ਪਾਕਿਸਤਾਨ ਦੇ ਨਾਲ ਕੋਈ ਵੀ ਦੁਵੱਲੇ ਸੀਰੀਜ਼ ਨਹੀ ਖੇਡੀ ਹੈ ਹਾਲਾਂਕਿ, ਦੋਨਾਂ ਟੀਨਾਣ ਆਈਸੀਸੀ ਦੇ ਟੂਰਨਾਮੈਂਟਾਂ  ਵਿਚ ਉਦੋਂ ਤੋਂ ਲੈ ਕੇ ਹੁਣ ਤਕ 10 ਵਾਰ ਆਹਮੋ-ਸਾਹਮਣੇ ਹੀ ਚੁੱਕੇ ਹਨ।

ਮਨੀ ਨੇ ਕ੍ਰਿਕਇੰਨਫੋ ਨੂੰ ਦਿਤੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ, ਅਹਿਮ ਗੱਲ ਇਹ ਹੈ ਕਿ ਅਸੀਂ ਇਕ ਦੂਜੇ ਦੇ ਖ਼ਿਲਾਫ਼ ਕ੍ਰਿਕੇਟ ਖੇਡਦੇ ਹਾਂ। ਜਦੋਂ ਅਸੀਂ ਭਾਰਤ ਜਾਂਦੇ ਹਾਂ ਅਤੇ ਜਦੋਂ ਉਹ ਆਉਂਦੇ ਹਨ ਤਾਂ ਇਸ ਤੋਂ ਲੋਕਾਂ ਦਾ ਲੋਕਾਂ ਨਾਲ ਸੰਪਰਕ ਵੱਧਦਾ ਹੈ, ਲੱਖਾਂ ਪ੍ਰਸ਼ੰਸਕਾਂ ਭਾਰਤ ਤੋਂ ਪਾਕਿਸਤਾਨ ਆਉਂਦੇ ਹਨ। ਅਤੇ ਉਹ ਖੁਸ਼ ਹੋ ਜਾਂਦੇ ਹਨ। ਉਹਨਾਂ ਨੇ ਕਿਹਾ, ਖੇਡੋ ਅਤੇ ਸੰਸਕ੍ਰਿਤਕ ਸੰਪਰਕ ਤੋਂ ਇਲਾਵਾ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਸੁਧਾਰ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। ਭਾਰਤ ਦੇ ਲੋਕ ਵੀ ਭਰਾਤ ਪਾਕਿਸਤਾਨ ਨੂੰ ਖੇਡਦੇ ਦੇਖਣਾ ਚਾਹੁੰਦੇ ਹਨ। ਅਤੇ ਪਾਕਿਸਤਾਨ ਦੇ ਲੋਕ ਵੀ ਅਜਿਹਾ ਹੀ ਚਾਹੁੰਦੇ ਹਨ।

ਭਾਰਤ ਆਈਸੀਸੀ ਟੂਰਨਾਮੈਂਟਾਂ ਵਿਚ ਸਾਡੇ ਖ਼ਿਲਾਫ਼ ਖੇਡਦਾ ਹੈ, ਪਰ ਉਹ ਸਾਡੇ ਦੁਵੱਲੇ ਸੀਰੀਜ਼ ਨਹੀਂ ਖੇਡਣਾ ਚਾਹੁੰਦਾ। ਸਾਨੂੰ ਲਗਦਾ ਹੈ ਕਿ ਇਹ ਕੁਝ ਚੀਜ਼ਾਂ ਹਨ ਜਿਸ ਉਤੇ ਵਿਚਾਰ ਕਰਨ ਦੀ ਜਰੂਰਤ ਹੈ। ਮਨੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਮੈਚ ਦਾ ਵਿਸ਼ਵ ਦੇ ਸਭ ਤੋਂ ਜ਼ਿਆਦਾ ਵੱਖਰਾ ਨਜ਼ਾਰਾ ਹੁੰਦਾ ਹੈ। ਪੀਸੀਬੀ ਚੇਅਰਮੈਨ ਨੇ ਕਿਹਾ, ਪੈਸਾ ਖੇਡ ਤੋਂ ਜ਼ਿਆਦਾ ਮਾਇਨੇ ਨਹੀਂ ਰੱਖਦਾ।  ਦੁਨੀਆਂ  ਵਿਚ ਹੋਰ ਮੈਚਾਂ ਦੀ ਤੁਲਨਾ ਵਿਚ ਭਾਰਤ ਪਾਕਿਸਤਾਨ ਦੇ ਪ੍ਰਸ਼ੰਸਕ ਜ਼ਿਆਦਾ ਹੈ। ਜੇਕਰ ਭਾਰਤ ਸਰਕਾਰ ਅਪਣੇ ਨਾਗਰਿਕਾਂ ਨੂੰ ਭਾਰਤ ਅਤੇ ਪਾਕਿਸਤਾਨ ਮੈਚ ਦੇਖਣ ਤੋਂ ਨਹੀਂ ਰੋਕਦਾ ਹੈ ਕੀ ਇਹ ਉਹਨਾਂ ਦਾ ਫ਼ੈਸਲਾ ਹੈ।