ਗੌਤਮ ਗੰਭੀਰ ਅਤੇ ਉਮਰ ਅਬਦੁੱਲਾ ਵਿਚ ਹੋਈ ਬਹਿਸ, ਕ੍ਰਿਕੇਟਰ ਦੇ ਪੱਖ ਵਿਚ ਬੋਲੀ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕ੍ਰਿਕੇਟਰ ਗੌਤਮ ਗੰਭੀਰ ਦੇ ਵਿਚ ਟਵਿਟਰ ਉਤੇ ਤਿੱਖੀ ਬਹਿਸ ਹੋਈ ਸੀ। ਬਹਿਸ ਦਾ ਮੁੱਦਾ ਹਿਜਬੁਲ ਮੁਜਾਹਿਦੀਨ...

Debate in Gautam Gambhir and Omar Abdullah

ਨਵੀਂ ਦਿੱਲੀ (ਭਾਸ਼ਾ) : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕ੍ਰਿਕੇਟਰ ਗੌਤਮ ਗੰਭੀਰ ਦੇ ਵਿਚ ਟਵਿਟਰ ਉਤੇ ਤਿੱਖੀ ਬਹਿਸ ਹੋਈ ਸੀ। ਬਹਿਸ ਦਾ ਮੁੱਦਾ ਹਿਜਬੁਲ ਮੁਜਾਹਿਦੀਨ ਦੇ ਅਤਿਵਾਦੀ ਮੰਨਾਨ ਵਾਨੀ ਦੀ ਮੌਤ ਫੌਜ ਦੁਆਰਾ ਏਨਕਾਉਂਟਰ ਵਿਚ ਕੀਤਾ ਜਾਣਾ ਸੀ। ਇਸ ਮੁੱਦੇ ਉਤੇ ਭਾਰਤੀ ਜਨਤਾ ਪਾਰਟੀ ਨੇ ਕ੍ਰਿਕੇਟ ਖਿਡਾਰੀ ਗੌਤਮ ਗੰਭੀਰ ਦਾ ਸਮਰਥਨ ਕੀਤਾ ਹੈ ਜਦੋਂ ਕਿ ਅਬਦੁੱਲਾ ਦੀ ਨਿੰਦਿਆ ਕੀਤੀ ਹੈ। ਜੰਮੂ-ਕਸ਼‍ਮੀਰ ਦੇ ਭਾਜਪਾ ਮੁਖੀ ਰਵਿੰਦਰ ਰੈਨਾ ਨੇ ਮੀਡੀਆ ਨੂੰ ਕਿਹਾ ਕਿ ਹੁਣ ਉਨ੍ਹਾਂ ਸਾਰਿਆਂ ਨੂੰ ਸ਼ੀਸ਼ਾ ਵਖਾਇਆ ਜਾਵੇਗਾ ਜੋ ਅਤਿਵਾਦ ਦਾ ਸਮਰਥਨ ਕਰ ਰਹੇ ਹਨ।

ਇਸ ਦੇ ਬਾਅਦ ਵੀ ਇਹ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਹੜੀ ਗੱਲ ਕਸ਼ਮੀਰੀ ਨੌਜਵਾਨਾਂ ਨੂੰ ਬੰਦੂਕ ਚੁੱਕਣ ਲਈ ਮਜ਼ਬੂਰ ਕਰ ਰਹੀ ਹੈ। ਮਿਸਟਰ ਗੰਭੀਰ ਸਪੱਸ਼ਟ ਤੌਰ ‘ਤੇ ਕਸ਼ਮੀਰ ਦੇ ਬਾਰੇ ਵਿਚ ਘੱਟ ਜਾਣਦੇ ਹਨ। ਜਿਵੇਂ ਮੈਂ ਕ੍ਰਿਕੇਟ ਅਤੇ ਉਸ ਦੇ ਬਾਰੇ ਵਿਚ ਘੱਟ ਜਾਣਦਾ ਹਾਂ।” ਬਾਅਦ ਵਿਚ ਗੰਭੀਰ ਨੇ ਸਾਬਕਾ ਮੁੱਖ ਮੰਤਰੀ ‘ਤੇ ਦੋਸ਼ ਲਗਾਇਆ ਕਿ ਉਹ ਪਾਕਿਸਤਾਨ ਨੂੰ ਕਸ਼ਮੀਰ ਲਿਆ ਕੇ ਦੇਸ਼ ਦਾ ਨਕਸ਼ਾ ਬਦਲ ਰਹੇ ਹਨ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਰੁਝਿਆ ਰੱਖਣ ਲਈ ਉਨ੍ਹਾਂ ਦੀ ਭੂਮਿਕਾ ‘ਤੇ ਸਵਾਲ ਵੀ ਕੀਤਾ।

ਦੱਸ ਦੇਈਏ ਕਿ ਅਤਿਵਾਦੀ ਮੰਨਾਨ ਵਾਨੀ, ਅਤਿਵਾਦ ਸੰਗਠਨ ਹਿਜਬੁਲ ਮੁਜਾਹਿਦੀਨ ਸੰਗਠਨ ਦਾ ਅਤਿਵਾਦੀ ਸੀ। ਉਸ ਨੂੰ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਕੁਪਵਾੜਾ ਵਿਚ ਐਨਕਾਊਂਟਰ ਦੇ ਦੌਰਾਨ ਮਾਰ ਸੁੱਟਿਆ ਸੀ।