ਬੰਦ ਹੋਵੇਗਾ Dominos Pizza, ਇਨ੍ਹਾਂ ਦੇਸ਼ਾਂ ਤੋਂ ਸਮੇਟ ਲਵੇਗਾ ਆਪਣਾ ਕਾਰੋਬਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਰਥਿਕ ਮੰਦੀ ਦੀ ਮਾਰ ਹੁਣ ਤੁਹਾਡੀ ਮਨਪਸੰਦ ਖ਼ੁਰਾਕ ਸਮੱਗਰੀ Dominos Pizza 'ਤੇ ਵੀ ਪੈ ਗਈ ਹੈ। ਇੰਗਲੈਂਡ ਦੀ ਇਹ...

Dominos pizza

ਨਵੀਂ ਦਿੱਲੀ : ਆਰਥਿਕ ਮੰਦੀ ਦੀ ਮਾਰ ਹੁਣ ਤੁਹਾਡੀ ਮਨਪਸੰਦ ਖ਼ੁਰਾਕ ਸਮੱਗਰੀ Dominos Pizza 'ਤੇ ਵੀ ਪੈ ਗਈ ਹੈ। ਇੰਗਲੈਂਡ ਦੀ ਇਹ ਕੰਪਨੀ ਘਾਟੇ ਕਾਰਨ ਚਾਰ ਦੇਸ਼ਾਂ ਸਵਿਟਜ਼ਰਲੈਂਡ, ਆਈਸਲੈਂਡ, ਨਾਰਵੇ ਤੇ ਸਵੀਡਨ ਵਿੱਚ ਆਪਣਾ ਕਾਰੋਬਾਰ ਬੰਦ ਕਰਨ ਦਾ ਮਨ ਬਣਾ ਚੁੱਕੀ ਹੈ।

ਇੰਗਲੈਂਡ ਦੀ ਸਭ ਤੋਂ ਵੱਡੀ ਪੀਜ਼ਾ ਡਿਲੀਵਰੀ ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਬਹੁਤ ਜ਼ਿਆਦਾ ਨੁਕਸਾਨ ਕਾਰਨ ਚਾਰ ਦੇਸ਼ਾਂ ਵਿੱਚ ਆਪਣਾ ਕਾਰੋਬਾਰ ਸਮੇਟਣ ਵਿੱਚ ਲੱਗੀ ਹੋਈ ਹੈ। Dominos ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਝਟਕਾ ਲੱਗ ਸਕਦਾ ਹੈ ਜਿਨ੍ਹਾਂ ਨੂੰ ਪੀਜ਼ਾ ਬਹੁਤ ਪਸੰਦ ਹੈ।

ਜਾਣਕਾਰੀ ਮੁਤਾਬਕ ਇਸ ਫ਼ੈਸਲੇ ਨੂੰ ਲੈ ਕੇ Dominos ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵਾਈਲਡ ਨੇ ਕਿਹਾ ਕਿ ਅਸੀਂ ਇਸ ਨਤੀਜੇ 'ਤੇ ਪੁੱਜੇ ਹਾਂ ਕਿ ਜਿਹੜੇ ਦੇਸ਼ਾਂ ਵਿੱਚ ਅਸੀਂ ਘਾਟੇ ਵਿੱਚ ਜਾ ਰਹੇ ਹਾਂ, ਉੱਥੋਂ ਦੇ ਦਿਲ–ਖਿੱਚਵੇਂ ਬਾਜ਼ਾਰਾਂ ਦੀ ਨੁਮਾਇੰਦਗੀ ਅਸੀਂ ਕਰ ਨਹੀ਼ ਰਹੇ ਹਾਂ। ਅਸੀਂ ਉੱਥੇ ਇਸ ਕਾਰੋਬਾਰ ਦੇ ਵਧੀਆ ਮਾਲਕ ਨਹੀਂ ਹਾਂ।

Dominos ਨੂੰ ਸਵਿਟਜ਼ਰਲੈਂਡ, ਆਈਸਲੈਂਡ, ਨਾਰਵੇ ਤੇ ਸਵੀਡਨ ਜਿਹੇ ਦੇਸ਼ਾਂ ਵਿੱਚ ਵੱਡੇ ਘਾਟੇ ਪੈ ਰਹੇ ਹਨ, ਇਸੇ ਲਈ ਉੱਥੇ ਹੁਣ ਕਾਰੋਬਾਰ ਬੰਦ ਕੀਤੇ ਜਾ ਰਹੇ ਹਨ।ਇੰਗਲੈਂਡ ਦੀ ਇਹ ਕੰਪਨੀ ਮੂਲ ਰੂਪ ਵਿੱਚ ਅਮਰੀਕਾ ਸਥਿਤ Dominos ਪੀਜ਼ਾ ਇਨਕ. ਦੀ ਫ਼੍ਰੈਂਚਾਈਜ਼ੀ ਕੰਪਨੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।