ਇਨ੍ਹਾਂ ਕਿਸਾਨਾਂ ਨੇ ਅੱਗ ਨਾ ਲਾ ਕੇ ਪਰਾਲੀ ਦਾ ਇੰਜ ਕੀਤਾ ਇਸਤੇਮਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰਾਲੀ ਸਾੜਨ ਦੀਆਂ ਆ ਰਹੀਆਂ ਖਬਰਾਂ ਵਿਚਾਲੇ ਪੰਜਾਬ ਦੇ ਕੁਝ ਜ਼ਿਲਿਆਂ ਦੇ ਕਿਸਾਨ ਪਰਾਲੀ ਦਾ ਸਹੀ ਇਸਤੇਮਾਲ ਕਰ ਕੇ

Farmers

ਨਵੀਂ ਦਿੱਲੀ : ਪਰਾਲੀ ਸਾੜਨ ਦੀਆਂ ਆ ਰਹੀਆਂ ਖਬਰਾਂ ਵਿਚਾਲੇ ਪੰਜਾਬ ਦੇ ਕੁਝ ਜ਼ਿਲਿਆਂ ਦੇ ਕਿਸਾਨ ਪਰਾਲੀ ਦਾ ਸਹੀ ਇਸਤੇਮਾਲ ਕਰ ਕੇ ਮਿਸਾਲ ਪੇਸ਼ ਕਰ ਰਹੇ ਹਨ। ਸਮਾਣਾ, ਪਠਾਨਕੋਟ, ਬਰਨਾਲਾ ਦੇ ਕਿਸਾਨ ਖੁਦ ਸਾਹਮਣੇ ਆ ਕੇ ਦੱਸ ਰਹੇ ਹਨ ਕਿ ਪਾਰਲੀ ਨਾ ਸਾੜ ਕੇ ਉਨ੍ਹਾਂ ਨੂੰ ਕਿੰਨਾ ਫਾਇਦਾ ਹੋਇਆ ਹੈ। ਉਧਰ ਖੇਤੀ ਬਾੜੀ ਵਿਭਾਗ ਵੀ ਲਗਾਤਰ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ।

ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਪਰਾਲੀ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਇਸ ਲਈ ਕੀ ਸਹਿਯੋਗ ਕਰ ਰਹੀ ਹੈ। ਖੇਤੀਬਾੜੀ ਵਿਭਾਗ ਹੈਪੀ ਸੀਡਰ, ਚੌਪਰ, ਮਲਚਰ, ਪਰਾਲੀ ਨੂੰ ਨਸ਼ਟ ਕਰਨ ਵਾਲੇ ਯੰਤਰ ਯੁਕਤ ਕੰਬਾਈਨ ਅਤੇ ਬੇਲਰ ਵਰਗੀਆਂ ਮਸ਼ੀਨਾਂ ਮੁਹੱਈਆ ਕਰਵਾ ਰਿਹਾ ਹੈ ਜਿਨ੍ਹਾਂ ਦੀ ਮਦਦ ਨਾਲ ਪਰਾਲੀ ਨੂੰ ਸਾਂਭਿਆ ਜਾ ਸਕਦਾ ਹੈ।

ਪੰਜਾਬ ਵਿਚ ਪਰਾਲੀ ਦੀ ਸਮੱਸਿਆ ਗੰਭੀਰ ਹੈ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਖ਼ਤ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਲਗਾਉਣ 'ਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਹੈ। ਪਰ ਪਾਬੰਦੀ ਦੇ ਬਾਵਜੂਦ ਕਈ ਥਾਵਾ ਦੇ ਕਿਸਾਨ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦਸਦੇ ਹੋਏ ਪਰਾਲੀ ਨੂੰ ਅੱਗ ਲਾ ਰਹੇ ਹਨ। ਕਿਉਂਕਿ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤ ਸਾਫ਼ ਕਰਨ ਲਈ ਜੋ ਮਸ਼ੀਨਰੀ ਹੈ ਉਹ ਕਾਫ਼ੀ ਮਹਿੰਗੀ ਹੈ ਜੌ ਆਮ ਕਿਸਾਨ ਦੇ ਬੱਸ ਦੀ ਗੱਲ ਨਹੀਂ ਹੈ। ਪਰ ਜੇਕਰ ਸਰਕਾਰ ਲਗਾਤਾਰ ਮਦਦ ਕਰਦੀ ਰਹੇ ਤਾਂ ਹੌਲੀ ਹੌਲੀ ਇਹ ਸਮੱਸਿਆ ਹੱਲ ਵੀ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।