ਜੱਜ ਦੇ ਘਰ ਹੋਈ ਚੋਰੀ, ਚੰਦਨ ਦੇ 4 ਦਰੱਖ਼ਤ ਕੱਟ ਲੈ ਗਏ ਚੋਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੰਦੂਕ ਦੀ ਨੋਕ 'ਤੇ ਚੋਰੀ ਕਰ ਲੈ ਗਏ ਚੋਰ

File Photo

ਭੋਪਾਲ : ਰੀਵਾ 'ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਬੰਗਲੇ 'ਤੇ ਤੈਨਾਤ ਸੁਰੱਖਿਆ ਕਰਮਚਾਰੀ ਨੂੰ ਵੀਰਵਾਰ ਦੀ ਰਾਤ ਵੇਲੇ ਪਿਸਤੌਲ  ਦਿਖਾ ਕੇ ਚੋਰ ਉੱਥੋਂ ਚੰਦਨ ਦੇ ਚਾਰ ਦਰੱਖਤ ਕੱਟ ਲੈ ਗਏ। ਜ਼ਿਲ੍ਹਾ ਪੁਲਿਸ ਐਸਪੀ ਸ਼ਿਵੇਨਦਰ ਸਿੰਘ ਨੇ ਦੱਸਿਆ ਕਿ 15 ਨਵੰਬਰ ਦੀ ਰਾਤ ਨੂੰ ਚੋਰ ਜੱਜ ਅਰੁਣ ਕੁਮਾਰ ਸਿੰਘ ਦੇ ਬੰਗਲੇ ਵਿਚ ਲੱਗੇ ਚੰਦਨ ਦੇ ਚਾਰ ਦਰਖ਼ਤਾਂ ਨੂੰ ਕੱਟ ਲੈ ਗਏ।

 ਬੰਗਲੇ 'ਤੇ ਤੈਨਾਤ ਪੁਲਿਸ ਮੁਲਾਜ਼ਮ ਬੁਧੀਲਾਲ ਅਨੁਸਾਰ ਸਿਵਲ ਲਾਈਨ ਬੰਗਲਾ ਨੰਬਰ ਚਾਰ ਵਿਚ ਰਾਤ ਸਾਢੇ ਤਿੰਨ ਤੋਂ ਚਾਰ ਦੇ ਵਿਚ ਇੱਕ ਵਿਅਕਤੀ ਅੰਦਰ ਆਇਆ ਅਤੇ ਉਸਨੇ ਪਿਸਤੌਲ ਦਿਖਾਈ। ਇਸ  ਤੋਂ ਬਾਅਦ ਉਸ ਦੇ ਚਾਰ ਹੋਰ ਸਾਥੀ ਵੀ ਅੰਦਰ ਆ ਗਏ। ਚੋਰਾਂ ਨੇ ਬੁਧੀਲਾਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਉਨ੍ਹਾਂ ਨੇ ਦਸ ਮਿੰਟ ਦੇ ਅੰਦਰ ਚੰਦਨ ਦੇ ਚਾਰ ਦਰਖ਼ਤ ਕੱਟ ਲਏ 'ਤੇ ਰਫੂ ਚੱਕਰ ਹੋ ਗਏ। ਬੁੱਧੀਲਾਲ ਨੇ ਦੱਸਿਆ ਕਿ ਬੰਗਲੇ ਵਿਚ ਸੁਰੱਖਿਆ ਦੇ ਲਈ ਰਾਤ ਵੇਲੇ ਚਾਰ ਪੁਲਿਸ ਮੁਲਾਜ਼ਮ ਤੈਨਾਤ ਸੀ ਜਦਕਿ ਘਟਨਾਂ ਵੇਲੇ ਜੱਜ ਅਤੇ ਉਸ ਦੇ ਪਰਿਵਾਰ ਦੇ ਲੋਕ ਸੌਂ ਰਹੇ ਸਨ।

ਐਸਪੀ ਸ਼ਿਵੇਨਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਤਲਾਸ਼ ਵਿਚ ਜੁੱਟ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਕਿੱਲੋਗ੍ਰਾਮ ਚੰਦਨ ਦੀ ਲੱਕੜੀ ਦੀ ਕੀਮਤ 500 ਰੁਪਏ ਹੁੰਦੀ ਹੈ। ਇਸ ਪ੍ਰਕਾਰ ਚੰਦਨ ਦੇ ਇੱਕ ਦਰਖ਼ਤ ਦੀ ਕੀਮਤ ਤਿੰਨ ਤੋਂ ਪੰਜ ਲੱਖ ਰੁਪਏ ਹੁੰਦੀ ਹੈ।