ਜਦੋਂ ਦਿੱਲੀਏ -ਦਿੱਲੀਏ ਕਰਦੇ ਹਾਂ ਤਾਂ ਇਹ ਨਾ ਸਮਝਿਓ ਕਿ ਸਾਡਾ ਕੋਈ ਵੈਰ ਹੈ ਤੁਹਾਡੇ ਨਾਲ -ਗਰੇਵਾਲ
ਅਸੀਂ ਸੰਘਰਸ਼ ਜਿੱਤ ਚੁੱਕੇ ਆਂ ਬਸ ਹੁਣ ਐਲਾਨ ਹੋਣਾ ਹੀ ਬਾਕੀ ਹੈ।
Ravinder grewal
ਨਵੀਂ ਦਿੱਲੀ : ਜਿੱਤੇ ਤਾਂ ਪਏ ਹਾਂ ਬਸ ਐਲਾਨ ਕਰਨਾ ਹੀ ਬਾਕੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਦਿੱਲੀ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ, ਉਨ੍ਹਾਂ ਕਿਹਾ ਕਿਸਾਨਾਂ ਦੇ ਸੰਘਰਸ਼ ਦੀ ਬਦੌਲਤ ਸਰਕਾਰ ਅੰਦਰੋਂ ਡਰੀ ਪਈ ਹੈ, ਅਸੀਂ ਸੰਘਰਸ਼ ਜਿੱਤ ਚੁੱਕੇ ਆਂ ਬਸ ਹੁਣ ਐਲਾਨ ਹੋਣਾ ਹੀ ਬਾਕੀ ਹੈ।