ਕੋਲੰਬੀਆ ਦੀ ਰਾਜਧਾਨੀ 'ਚ ਕਾਰ ਬੰਬ ਵਿਸਫੋਟ 'ਚ ਪੰਜ ਲੋਕਾਂ ਦੀ ਮੌਤ, 10 ਜਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਲੰਬੀਆ ਦੀ ਰਾਜਧਾਨੀ ਬੋਗੋਟਾ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸਥਿਤ ਪੁਲਿਸ ਅਕੈਡਮੀ ਵਿਚ ਵੀਰਵਾਰ ਨੂੰ ਕਾਰ ਬੰਬ ਵਿਸਫੋਟ ਹੋਣ ਨਾਲ ਘੱਟ ਤੋਂ ਘੱਟ ਪੰਜ...

Crime

ਬੋਗੋਟਾ : ਕੋਲੰਬੀਆ ਦੀ ਰਾਜਧਾਨੀ ਬੋਗੋਟਾ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸਥਿਤ ਪੁਲਿਸ ਅਕੈਡਮੀ ਵਿਚ ਵੀਰਵਾਰ ਨੂੰ ਕਾਰ ਬੰਬ ਵਿਸਫੋਟ ਹੋਣ ਨਾਲ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜਖ਼ਮੀ ਹੋ ਗਏ। ਘਟਨਾ ਤੋਂ ਬਾਅਦ ਜਨਰਲ ਸੈਂਟਰ ਪੁਲਿਸ ਅਕੈਡਮੀ ਦੇ ਬਾਹਰ ਦੀ ਹਾਲਤ ਖਰਾਬ ਸੀ ਅਤੇ ਉਥੇ ਐਂਬੂਲੈਂਸ ਅਤੇ ਹੈਲੀਕਪਟਰ ਪਹੁੰਚ ਰਹੇ ਸਨ। ਮੌਕੇ ਦੇ ਗਵਾਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਸਫੋਟ ਦੀ ਤੇਜ ਅਵਾਜ ਸੁਣੀ ਅਤੇ ਵਿਸਫੋਟ ਦੇ ਕਾਰਨ ਨੇੜੇ ਦੀਆਂ ਇਮਾਰਤਾਂ ਦੀਆਂ ਬਾਰੀਆਂ ਟੁੱਟ ਗਈਆਂ। 

ਮੇਅਰ ਐਨਰੀਕ ਪੇਨਾਲੋਸਾ ਨੇ ਕਿਹਾ ਕਿ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 10 ਜਖ਼ਮੀ ਹੋ ਗਏ। ਸ਼ਾਂਤੀ ਵਾਰਤਾ ਫਿਰ ਤੋਂ ਸ਼ੁਰੂ ਕਰਨ ਦੇ ਤਰੀਕੇ ਨੂੰ ਲੈ ਕੇ ਰਾਸ਼ਟਰਪਤੀ ਇਵਾਨ ਡਿਊਕ ਦੇ ਨਾਲ ਗਤੀਰੋਧ ਬਣੇ ਰਹਿਣ ਦੇ ਵਿਚ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਖੱਬੇ ਪੱਖੀ ਵਿਦਰੋਹੀਆਂ ਨੇ ਕੋਲੰਬੀਆ ਵਿਚ ਪੁਲਿਸ ਸਥਾਪਨਾਵਾਂ ਉਤੇ ਅਪਣੇ ਹਮਲੇ ਤੇਜ ਕਰ ਦਿਤੇ ਹਨ।