ਪ੍ਰੋਫੈਸਰ ਵਲੋਂ ਔਰਤਾਂ ਦੇ ਕੁਆਰੇਪਣ 'ਤੇ ਵਿਵਾਦਤ ਟਿੱਪਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀ ਤੁਸੀਂ ਟੁੱਟੀ ਹੋਈ ਸੀਲ ਵਾਲੀ ਠੰਡੇ ਪਾਣੀ ਦੀ ਬੋਤਲ ਜਾਂ ਬਿਸਕੁਟ ਦਾ ਪੈਕੇਟ ਖ਼ਰੀਦਣਾ ਪਸੰਦ ਕਰੋਗੇ? ਇਹੀ ਸਥਿਤੀ ਤੁਹਾਡੀ ਪਤਨੀ ਦੇ ਨਾਲ ਹੈ। ਕੋਈ ਲੜਕੀ...

Professor

ਨਵੀਂ ਦਿੱਲੀ : 'ਕੀ ਤੁਸੀਂ ਟੁੱਟੀ ਹੋਈ ਸੀਲ ਵਾਲੀ ਠੰਡੇ ਪਾਣੀ ਦੀ ਬੋਤਲ ਜਾਂ ਬਿਸਕੁਟ ਦਾ ਪੈਕੇਟ ਖ਼ਰੀਦਣਾ ਪਸੰਦ ਕਰੋਗੇ? ਇਹੀ ਸਥਿਤੀ ਤੁਹਾਡੀ ਪਤਨੀ ਦੇ ਨਾਲ ਹੈ। ਕੋਈ ਲੜਕੀ ਜਨਮ ਤੋਂ ਜੈਵਿਕ ਰੂਪ ਨਾਲ ਸੀਲਡ ਹੁੰਦੀ ਹੈ, ਜਦ ਤਕ ਕਿ ਇਸ ਸੀਲ ਨੂੰ ਖੋਲ੍ਹਿਆ ਨਹੀਂ ਜਾਂਦਾ। ਕੁਆਰੀ ਲੜਕੀ ਦਾ ਮਤਲਬ ਮੁੱਲ, ਸਭਿਆਚਾਰ, ਯੌਨ ਸਬੰਧੀ ਸਿਹਤਮੰਦ ਹੋਣ ਨਾਲ ਜੁੜੀਆਂ ਕਈ ਚੀਜ਼ਾਂ ਦਾ ਹੋਣਾ ਹੈ। ਜ਼ਿਆਦਾਤਰ ਲੜਕਿਆਂ ਲਈ ਕੁਆਰੀ ਪਤਨੀ ਫ਼ਰਿਸ਼ਤੇ ਦੀ ਤਰ੍ਹਾਂ ਹੈ।''

ਕ੍ਰਿਕਟਰ ਹਾਰਦਿਕ ਪਾਂਡਿਆ ਵਲੋਂ ਔਰਤਾਂ ਨੂੰ ਲੈ ਕੇ ਕੀਤੀ ਵਿਵਾਦਤ ਟਿੱਪਣੀ ਦਾ ਵਿਵਾਦ ਹਾਲੇ ਠੰਡਾ ਨਹੀਂ ਹੋਇਆ ਕਿ ਹੁਣ ਕੋਲਕਾਤਾ ਦੀ ਜਾਦਵਪੁਰ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਨੇ ਔਰਤਾਂ ਦੇ ਕੁਆਰੇਪਣ 'ਤੇ ਟਿੱਪਣੀ ਕਰਕੇ ਵੱਡਾ ਵਿਵਾਦ ਖੜ੍ਹਾ ਕਰ ਦਿਤਾ ਹੈ। ਕੌਮਾਂਤਰੀ ਸਬੰਧ ਵਿਸ਼ੇ ਦੇ ਪ੍ਰੋਫੈਸਰ ਕਨਕ ਸਰਕਾਰ ਨੇ ਫੇਸਬੁੱਕ 'ਤੇ ਇਕ ਪੋਸਟ ਵਿਚ ਔਰਤਾਂ ਦੇ ਕੁਆਰੇਪਣ ਦੀ ਤੁਲਨਾ ਸੀਲਬੰਦ ਬੋਤਲ ਜਾਂ ਪੈਕੇਟ ਨਾਲ ਕੀਤੀ। ਜਿਸ ਨਾਲ ਸੋਸ਼ਲ ਮੀਡੀਆ 'ਤੇ ਵਿਵਾਦ ਛਿੜ ਗਿਆ। ਭਾਵੇਂ ਕਿ  ਪ੍ਰੋਫੈਸਰ ਨੇ ਅਪਣੀ ਪੋਸਟ ਨੂੰ ਹਟਾ ਦਿਤਾ ਪਰ ਇਸ ਦਾ ਸਕ੍ਰੀਨਸ਼ਾਟ ਵਾਇਰਲ ਹੋ ਗਿਆ।

ਇਹ ਵਿਵਾਦਤ ਟਿੱਪਣੀ ਮਗਰੋਂ ਇਹ ਪ੍ਰੋਫੈਸਰ ਅਪਣਾ ਹੀ ਨੁਕਸਾਨ ਕਰਵਾ ਬੈਠਿਆ। ਵਿਦਿਆਰਥੀ ਸੰਗਠਨਾਂ ਵਲੋਂ ਪ੍ਰੋਫੈਸਰ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਤੋਂ ਬਾਅਦ ਇਸ ਪ੍ਰੋਫੈਸਰ ਨੂੰ ਮੁਅੱਤਲ ਕਰਕੇ ਘਰੇ ਭੇਜ ਦਿਤਾ ਗਿਆ। ਇਸ ਪ੍ਰੋਫੈਸਰ ਨੇ ਔਰਤਾਂ ਦੇ ਕੁਆਰੇਪਣ ਨੂੰ ਲੈ ਕੇ ਜੋ ਇੰਗਲਿਸ਼ ਵਿਚ ਵਿਵਾਦਤ ਟਿੱਪਣੀ ਕੀਤੀ। ਉਸ ਦਾ ਅਨੁਵਾਦ ਕੁੱਝ ਇਸ ਤਰ੍ਹਾਂ ਹੈ। ਪ੍ਰੋਫੈਸਰ ਦੇ ਇਸ ਬਿਆਨ ਦੀ ਹਰ ਕਿਸੇ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਉਧਰ ਪ੍ਰੋਫੈਸਰ ਨੇ ਇਸ ਮਾਮਲੇ 'ਤੇ ਸਫ਼ਾਈ ਦਿੰਦਿਆਂ ਆਖਿਆ ਹੈ ਕਿ ਉਸ ਨੇ ਇਹ ਟਿੱਪਣੀ ਸੋਸ਼ਲ ਮੀਡੀਆ 'ਤੇ ਦੋਸਤਾਂ ਵਿਚਕਾਰ ਮਸਤੀ ਲਈ ਕੀਤੀ ਸੀ,

ਜਨਤਕ ਤੌਰ 'ਤੇ ਨਹੀਂ, ਪਰ ਕਿਸੇ ਨੇ ਇਸ ਦਾ ਸਕ੍ਰੀਨਸ਼ਾਟ ਲੈ ਕੇ ਇਸ ਅੱਗੇ ਵਧਾ ਦਿਤਾ। ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਔਰਤ ਨੂੰ ਬਦਨਾਮ ਕਰਨਾ ਨਹੀਂ ਸੀ। ਇਸ ਤੋਂ ਪਹਿਲਾਂ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਵੀ ਔਰਤਾਂ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋਇਆ ਸੀ। ਜਨਤਕ ਤੌਰ 'ਤੇ ਅਜਿਹੀਆਂ ਟਿੱਪਣੀਆਂ ਕਰਨੀਆਂ ਅਪਣੀ ਘਟੀਆ ਮਾਨਸਿਕਤਾ ਦਾ ਮੁਜ਼ਾਹਰਾ ਕਰਨ ਦੇ ਤੁੱਲ ਹੈ। ਅਜਿਹੇ ਲੋਕਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ।