ਟਿਕਟ ਬਟਵਾਰੇ ਨੂੰ ਲੈ ਕੇ ਕਾਂਗਰਸ 'ਚ ਅਜੇ ਵੀ ਹਲਚਲ, ਅੱਜ ਜਾਰੀ ਹੋ ਸਕਦੀ ਹੈ ਸੂਚੀ !

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ 70 ਵਿਧਾਨਸਭਾ ਸੀਟਾਂ ਦੇ ਲਈ ਅੱਠ ਫਰਵਰੀ ਨੂੰ ਇਕ ਹੀ ਪੜਾਅ ਵਿਚ ਵੋਟਾਂ ਪੈਣਗੀਆਂ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ

File Photo

ਨਵੀਂ ਦਿੱਲੀ : ਅਗਲੇ ਮਹੀਨੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਨਹੀਂ ਕੀਤਾ ਹੈ। ਉਮੀਦਵਾਰਾਂ ਦੇ ਨਾਮ 'ਤੇ ਆਖਰੀ ਮੋਹਰ ਲਗਾਉਣ ਦੇ ਲਈ ਦਿੱਲੀ ਵਿਚ ਪਿਛਲੇ ਤਿੰਨ ਤੋਂ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ(CEC)  ਦੀ ਸੋਨੀਆਂ ਗਾਂਧੀ ਦੇ ਘਰ 'ਤੇ ਬੈਠਕ ਚੱਲ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅੱਜ ਕਾਂਗਰਸ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ।

ਦਿੱਲੀ ਦੀ ਸੱਤਾ 'ਤੇ ਲਗਾਤਾਰ 15 ਸਾਲ ਕਾਬਜ਼ ਰਹਿਣ ਵਾਲੀ ਕਾਂਗਰਸ ਪਾਰਟੀ ਨੂੰ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵੀ ਸੀਟ ਹਾਸਲ ਨਹੀਂ ਹੋ ਸਕੀ ਸੀ। ਇਸ ਵਾਰ ਦੀਆਂ ਚੋਣਾਂ ਵਿਚ ਪਾਰਟੀ ਦੇ ਖੇਮੇ ਵਿਚ ਸ਼ਾਂਤੀ ਪਸਰੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਆਪਣੇ ਉਮੀਦਵਾਰਾਂ ਦੀ ਟਿਕਟਾਂ ਨੂੰ ਲੈ ਕੇ ਲਗਾਤਾਰ ਤਿੰਨ ਦਿਨਾਂ ਤੋਂ ਮੰਥਨ ਕਰ ਰਹੀ ਹੈ। ਇਸੇ ਵਿਚਾਲੇ ਅੱਜ ਸ਼ਨਿੱਚਰਵਾਰ ਨੂੰ ਦਿੱਲੀ ਦੇ ਪਟੇਲ ਨਗਰ ਅਤੇ ਕਰਾਵਲ ਹਲਕਿਆਂ ਦੇ ਕਾਂਗਰਸੀ ਵਰਕਰਾਂ ਨੇ ਟਿਕਟ ਦੀ ਵੰਡ ਨੂੰ ਲੈ ਕੇ ਸੋਨੀਆ ਗਾਂਧੀ ਦੀ ਰਿਹਾਇਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਹੈ।

ਸੂਤਰਾ ਅਨੁਸਾਰ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਕਾਂਗਰਸ ਦਿੱਲੀ ਦੀਆਂ ਚਾਰ ਸੀਟਾਂ ਆਪਣੇ ਸਹਿਯੋਗੀ ਰਾਸ਼ਟਰੀ ਜਨਤਾ ਦਲ ਦੇ ਲਈ ਵੀ ਛੱਡ ਸਕਦੀ ਹੈ। ਸੀਈਸੀ ਦੀ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਬੈਠਕ ਹੋਈ ਸੀ ਜਿਸ ਵਿਚ ਦਿੱਲੀ ਪ੍ਰਦੇਸ਼ ਕਾਂਗਰਸ਼ ਦੇ ਇੰਚਾਰਜ ਪੀਸੀ ਚਾਕੋ,ਵੀਰਪਾ ਮੋਇਲੀ, ਵਰਿੰਦਰ ਰਾਠੋਰ ਵੀ ਸ਼ਾਮਲ ਹੋਏ। ਪਹਿਲਾਂ ਕਿਆਸ ਇਹ ਲਗਾਏ ਜਾ ਰਹੇ ਸਨ ਕਿ ਸ਼ੁੱਕਰਵਾਰ ਨੂੰ ਫਾਇਨਲ ਹੋਏ ਨਾਮਾਂ ਦੀ ਲਿਸਟ ਆ ਜਾਵੇਗੀ ਪਰ ਅਜਿਹਾ ਨਹੀਂ  ਹੋਇਆ ਇਸ ਦੇ ਲਈ ਸ਼ਨਿੱਚਰਵਾਰ ਨੂੰ ਫਿਰ ਬੈਠਕ ਹੋ ਰਹੀ ਹੈ ਅਤੇ ਮੰਨਿਆ ਇਹ ਜਾ ਰਿਹਾ ਹੈ ਕਿ ਬੈਠਕ ਤੋਂ ਬਾਅਦ ਕਾਂਗਰਸ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।

ਭਾਜਪਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰਾ ਦੇ ਨਾਮ ਦਾ ਐਲਾਨ ਕਰ ਚੁੱਕੀਆਂ ਹਨ। ਦੱਸ ਦਈਏ ਕਿ ਦਿੱਲੀ ਦੀ 70 ਵਿਧਾਨਸਭਾ ਸੀਟਾਂ ਦੇ ਲਈ ਅੱਠ ਫਰਵਰੀ ਨੂੰ ਇਕ ਹੀ ਪੜਾਅ ਵਿਚ ਵੋਟਾਂ ਪੈਣਗੀਆਂ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ। ਦਿੱਲੀ ਵਿਧਾਨਸਭਾ ਦਾ ਮੌਜੂਦਾ ਕਾਰਜਕਾਲ 22 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ।