ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਪੁਲਿਸ ਨੇ 4 ਅਤਿਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ, ਇਨਾਮ ਦਾ ਐਲਾਨ ਕੀਤਾ
ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਹਰ ਅਤਿਵਾਦੀ ਲਈ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ
ਜੰਮੂ : ਜੰਮੂ-ਕਸ਼ਮੀਰ ਪੁਲਿਸ ਨੇ ਸਨਿਚਰਵਾਰ ਨੂੰ ਕਿਸ਼ਤਵਾੜ ਜ਼ਿਲ੍ਹੇ ’ਚ ਚਾਰ ਸਰਗਰਮ ਅਤਿਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਤੇ ਉਨ੍ਹਾਂ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਹਰ ਅਤਿਵਾਦੀ ਲਈ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।
ਸੈਫੁੱਲਾ, ਫਰਮਾਨ, ਆਦਿਲ ਅਤੇ ਬਾਸ਼ਾ ਦਸੇ ਜਾ ਰਹੇ ਅਤਿਵਾਦੀ ਦੀਆਂ ਤਸਵੀਰਾਂ ਉਰਦੂ ਅਤੇ ਅੰਗਰੇਜ਼ੀ ਦੋਹਾਂ ਵਿਚ ਪੋਸਟਰਾਂ ਰਾਹੀਂ ਜਨਤਕ ਕੀਤੀਆਂ ਗਈਆਂ ਸਨ। ਪੋਸਟਰ ’ਚ ਲਿਖਿਆ ਹੈ, ‘‘ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤਸਵੀਰਾਂ ’ਚ ਵਿਖਾਏ ਗਏ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ, ਜਿਨ੍ਹਾਂ ਦੀ ਪਛਾਣ ਚਾਰ ਅਤਿਵਾਦੀਆਂ ਵਜੋਂ ਹੋਈ ਹੈ। ਹਰ ਅਤਿਵਾਦੀ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ।’’
ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਕਿਸ਼ਤਵਾੜ ਅਤੇ ਹੋਰ ਜ਼ਿਲ੍ਹਿਆਂ ’ਚ ਪਿਛਲੇ ਸਾਲ ਅਤਿਵਾਦੀ ਹਮਲੇ ਹੋਏ ਸਨ ਕਿਉਂਕਿ ਪਾਕਿਸਤਾਨ ਅਧਾਰਤ ਅਤਿਵਾਦੀ ਹੈਂਡਲਰਾਂ ਨੇ ਜੰਮੂ ਖੇਤਰ ਦੇ ਸ਼ਾਂਤੀਪੂਰਨ ਇਲਾਕਿਆਂ ’ਚ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਸਨ।