ਕਲਕੱਤਾ ਪੁਲਿਸ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਇਆ, ਹੁਣ ਇਹ ਬਣੇ ਨਵੇਂ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਰਦਾ ਚਿਟਫੰਡ ਘੋਟਾਲੇ ਦੇ ਮਾਮਲੇ ਵਿਚ ਕਲਕੱਤਾ ਸਰਕਾਰ ਅਤੇ ਕੇਂਦਰ ਸਰਕਾਰ  ਦੇ ਵਿਚ ਕਾਫ਼ੀ ਸਮੇਂ ਤੱਕ ਤਨਾਤਨੀ ਚੱਲੀ ਆ ਰਹੀ ਸੀ। ਅਜਿਹੇ ਵਿਚ...

Police Commissioner

ਕਲਕੱਤਾ : ਸ਼ਾਰਦਾ ਚਿਟਫੰਡ ਘੋਟਾਲੇ ਦੇ ਮਾਮਲੇ ਵਿਚ ਕਲਕੱਤਾ ਸਰਕਾਰ ਅਤੇ ਕੇਂਦਰ ਸਰਕਾਰ ਵਿਚ ਕਾਫ਼ੀ ਸਮੇਂ ਤੋਂ ਤਨਾਤਨੀ ਚੱਲੀ ਆ ਰਹੀ ਸੀ। ਅਜਿਹੇ ਵਿਚ ਸ਼ਾਰਦਾ ਚਿਟਫੰਡ ਮਾਮਲੇ ਵਿਚ ਚਰਚਾ ਵਿਚ ਆਏ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ‘ਤੇ ਅਨੁਜ ਸ਼ਰਮਾ ਨੂੰ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

ਕੌਣ ਹਨ ਅਨੁਜ ਸ਼ਰਮਾ:- ਅਨੁਜ ਸ਼ਰਮਾ 1991 ਬੈਚ ਦੇ ਆਈਪੀਐਸ ਅਫਸਰ ਹਨ ਜਿਨ੍ਹਾਂ ਨੂੰ ਕਲਕੱਤਾ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਅਨੁਜ ਸ਼ਰਮਾ ਪੱਛਮੀ ਬੰਗਾਲ ਦੇ ਏਡੀਜੀ ਲਾਅ ਐਂਡ ਆਡਰ ਦੇ ਤੌਰ ‘ਤੇ ਤਾਇਨਾਤ ਸਨ। ਹੁਣ ਉਨ੍ਹਾਂ ਦੀ ਜਗ੍ਹਾ 1992 ਬੈਚ ਦੇ ਆਈਪੀਐਸ ਐਸਐਨ ਗੁਪਤਾ  ਨੂੰ ਦਿੱਤੀ ਗਈ ਹੈ ਕਿ ਰਾਜੀਵ ਕੁਮਾਰ ਜਨਵਰੀ 2016 ਵਿਚ ਕਲਕੱਤਾ ਦੇ ਪੁਲਿਸ ਕਮਿਸ਼ਨਰ ਬਣਾਏ ਗਏ ਸਨ, ਲਿਹਾਜਾ ਉਨ੍ਹਾਂ ਦਾ 3 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ ਰਾਜੀਵ ਕੁਮਾਰ ਦਾ ਨਾਮ ਹਾਲ ਦੇ ਦਿਨਾਂ ਵਿਚ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਸ਼ਾਰਦਾ ਛੋਟੀ ਚਿਟਫੰਡ ਘਪਲੇ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਪੁੱਛ-ਗਿਛ ਲਈ ਕਲਕੱਤਾ ਪਹੁੰਚੀ ਸੀ, ਪਰ ਕਲਕੱਤਾ ਪੁਲਿਸ ਨੇ ਸੀਬੀਆਈ ਨੂੰ ਉਨ੍ਹਾਂ ਦੇ ਘਰ ਵਿਚ ਦਾਖਲ ਹੋਣ ‘ਤੇ ਰੋਕ ਦਿੱਤੀ ਅਤੇ ਸੀਬੀਆਈ ਦੇ ਜਾਂਚ ਅਧਿਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ।

ਹਾਲਾਂਕਿ ਬਾਅਦ ਵਿਚ ਗ੍ਰਹਿ ਮੰਤਰਾਲਾ ਦੇ ਦਸਤਖ਼ਤ ਤੋਂ ਬਾਅਦ ਪੁਲਿਸ ਨੇ ਸੀਬੀਆਈ ਅਧਿਕਾਰੀਆਂ ਨੂੰ ਛੱਡ ਦਿੱਤਾ। ਉੱਧਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ  ਦੇ ਇਸ ਐਕਸ਼ਨ ਲਈ ਕੇਂਦਰ ਵੱਲੋਂ ਸਮੂਹ ਢਾਂਚੇ ‘ਤੇ ਹਮਲਾ ਕਰਦੇ ਹੋਏ ਦੋ ਦਿਨ ਦੇ ਧਰਨੇ ਉੱਤੇ ਬੈਠ ਗਈ।