ਲੁਟੇਰਿਆਂ ਨੇ ਦਿਨ-ਦਿਹਾੜੇ ਚਿਟਫੰਡ ਕੰਪਨੀ ਦੇ ਮੁਲਾਜ਼ਮਾਂ ਤੋਂ ਲੁੱਟੇ 10 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਲੋਟ ਦੇ ਦਵਿੰਦਰਾ ਰੋਡ ਉਤੇ 5 ਨਕਾਬਪੋਸ਼ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਇਕ ਚਿਟਫੰਡ ਕੰਪਨੀ ਭਾਰਤ...

Rupees 10 lac looted by five goons

ਮਲੋਟ : ਮਲੋਟ ਦੇ ਦਵਿੰਦਰਾ ਰੋਡ ਉਤੇ 5 ਨਕਾਬਪੋਸ਼ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਇਕ ਚਿਟਫੰਡ ਕੰਪਨੀ ਭਾਰਤ ਫਾਈਨੈਂਸ ਇਨਕਲੂਵਿਡ ਲਿਮੀਟਡ ਦੇ ਕਰਮਚਾਰੀ ਤੋਂ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਪਚਰ ਹੋ ਗਈ ਹੈ, ਜਿਸ ਦੇ ਆਧਾਰ ਉਤੇ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ।

ਪੁਲਿਸ ਨੂੰ ਦਿਤੇ ਬਿਆਨ ਵਿਚ ਇੰਦਰ ਰਾਜ ਵਿਸ਼ਵਕਰਮਾ ਨੇ ਦੱਸਿਆ ਕਿ ਉਹ ਬੱਸ ਸਟੈਂਡ ਦੇ ਕੋਲ ਆਫ਼ਿਸ ਤੋਂ ਮੋਟਰਸਾਈਕਲ ਉਤੇ ਸਾਥੀ ਦੇ ਨਾਲ 9 ਲੱਖ 99 ਹਜ਼ਾਰ ਰੁਪਏ ਲੈ ਕੇ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਦਵਿੰਦਰਾ ਰੋਡ ਦੇ ਕੋਲ ਸਫ਼ੈਦ ਆਲਟੋ ਕਾਰ ਵਿਚ ਸਵਾਰ ਤਿੰਨ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਦੋ ਲੋਕ ਹੇਠਾਂ ਉਤਰੇ ਅਤੇ ਪਿਸਟਲ ਦੇ ਜ਼ੋਰ ਉਤੇ ਕੈਸ਼ ਬੈਗ ਖੋਹ ਕੇ ਲੈ ਗਏ।

ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਦੇ ਨਾਲ ਮੋਟਰਸਾਈਕਲ ਉਤੇ ਸਵਾਰ ਦੋ ਨਕਾਬਪੋਸ਼ ਅੱਗੇ ਚੱਲ ਰਹੇ ਸਨ। ਦੁਪਹਿਰ ਸਵਾ ਤਿੰਨ ਵਜੇ ਦੀ ਵਾਰਦਾਤ ਇਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਲੁਟੇਰਿਆਂ ਦੀ ਉਮਰ 25 ਤੋਂ 30 ਸਾਲ ਦੀ ਵਿਚ ਸੀ। ਉਨ੍ਹਾਂ ਨੇ ਦਸਤਾਰ ਬੰਨੀ ਹੋਈ ਸੀ ਅਤੇ ਚਿਹਰੇ ਕੱਪੜੇ ਨਾਲ ਢੱਕੇ ਹੋਇਆ ਸੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਜਾਂਚ ਕਰ ਰਹੀ ਹੈ।

15 ਅਕਤੂਬਰ ਨੂੰ ਮੁਕਤਸਰ ਦੇ ਮਲੋਟ ਰੋਡ ਸਥਿਤ ਰਿਲਾਇੰਸ ਪਟਰੌਲ ਪੰਪ ਦੇ ਮੁਲਾਜ਼ਮ ਤੋਂ ਕਾਰ ਸਵਾਰ ਲੁਟੇਰਿਆਂ ਨੇ 9 ਲੱਖ 90 ਹਜ਼ਾਰ ਰੁਪਏ ਲੁੱਟੇ ਸੀ। ਲੁਟੇਰਿਆਂ ਨੇ ਦੋਵਾਂ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿਤਾ ਸੀ। ਪੰਪ ਮੈਨੇਜਰ ਗਗਨਦੀਪ ਦੀ ਬਾਅਦ ਵਿਚ ਬਠਿੰਡਾ ਵਿਚ ਮੌਤ ਹੋ ਗਈ ਸੀ। ਵਾਰਦਾਤ ਕਰਨ ਵਾਲੇ ਪੁਲਿਸ ਦੀ ਹਿਰਾਸਤ ਵਿਚੋਂ ਅਜੇ ਵੀ ਬਾਹਰ ਹਨ। ਹੁਣ ਢਾਈ ਮਹੀਨੇ ਵਿਚ ਇਕ ਹੋਰ ਘਟਨਾ ਹੋ ਗਈ।