ਸ਼ਹੀਦ ਜਵਾਨਾਂ ਦੇ ਤਾਬੂਤ ਦੇਖ ਸਦਮੇ ‘ਚ ਆਏ BSF ਜਵਾਨ ਦੀ ਅਟੈਕ ਆਉਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਹੋਇਆ।  ਜਿਸ ਤੋਂ ਬਾਅਦ ਪੂਰਾ ਦੇਸ਼ ਸਦਮਾਂ ਅਤੇ ਪਾਕਿਸਤਾਨ ਦੇ ਖਿਲਾਫ ਗ਼ੁੱਸੇ ਵਿਚ ਹੈ...

the martyrs death

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਹੋਇਆ।  ਜਿਸ ਤੋਂ ਬਾਅਦ ਪੂਰਾ ਦੇਸ਼ ਸਦਮਾਂ ਅਤੇ ਪਾਕਿਸਤਾਨ ਦੇ ਖਿਲਾਫ ਗ਼ੁੱਸੇ ਵਿਚ ਹੈ।  ਪੁਲਵਾਮਾ ਹਮਲੇ ਵਿਚ 40 ਸੀਆਰਪੀਐਫ ਜਵਾਨਾਂ ਦੀ ਮੌਤ ਦੇ ਬਾਅਦ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਹੈ। ਸ਼ਹੀਦਾਂ ਨੂੰ ਅੰਤਮ ਵਿਦਾਈ ਦੇਣ ਲੋਕ ਦੇਸ਼ ਭਰ ਤੋਂ ਪਹੁੰਚ ਰਹੇ ਹਨ। ਇਸ ਵਿਚ ਬਿਹਾਰ ਦੇ ਸਾਸਾਰਾਮ ਵਿੱਚ ਸ਼ਹੀਦ ਜਵਾਨਾਂ  ਦੇ ਤਾਬੁਤ ਨੂੰ ਲੈ ਕੇ ਜਾ ਰਹੇ ਬੀਐਸਐਫ ਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ 40 ਤਾਬੂਤਾਂ ਵਿਚ ਸਾਥੀਆਂ ਦੀਆਂ ਅਰਥੀਆਂ ਵੇਖ ਬੀਐਸਐਫ ਵਿਚ ਏਐਸਆਈ ਦੇ ਅਹੁਦੇ ‘ਤੇ ਤੈਨਾਤ ਜਵਾਨ ਨਿਤਿਆ ਨੰਦ ਸਿੰਘ ਨੂੰ ਗਹਿਰਾ ਸਦਮਾ ਲਗਾ ਅਤੇ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ। ਇਸ ਘਟਨਾ ਦੀ ਜਾਣਕਾਰੀ ਜਿਵੇਂ ਹੀ ਲੋਕਾਂ ਨੂੰ ਪਤਾ ਲੱਗੀ ਤਾਂ ਪਿੰਡ ਵਿੱਚ ਸੋਗ ਫ਼ੈਲ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਵਿਚੋਂ ਕੁਝ ਜਵਾਨ ਨਿਤਿਆ ਨੰਦ ਸਿੰਘ ਦੇ ਚੰਗੇ ਮਿੱਤਰ ਸਨ।