ਹਰਿਆਣਾ ‘ਚ ਰੇਲ ਰੋਕੋ ਅੰਦਲਨ ‘ਚ ਕਿਸਾਨਾਂ ਲਈ ਲੱਗੇ ਚਾਹ ਪਕੌੜਿਆਂ ਦੇ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਕਿਸਾਨ ਰੇਲ ਰੋਕੋ ਅੰਦੋਲਨ ਕਰ ਰਹੇ ਹਨ...

Rail Roko Andolan

ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਕਿਸਾਨ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਚਾਰ ਘੰਟੇ ਲੰਬੇ ਅੰਦੋਲਨ ਵਿੱਚ ਹਰਿਆਣੇ ਦੇ ਸੋਨੀਪਤ, ਅੰਬਾਲਾ ਅਤੇ ਜੀਂਦ ਵਿੱਚ ਕਿਸਾਨ ਪਟੜੀਆਂ ਉੱਤੇ ਬੈਠ ਗਏ ਹਨ। ਇਸ ‘ਚ ਔਰਤਾਂ ਵੀ ਸ਼ਾਮਿਲ ਹਨ। ਕੁਰਕਸ਼ੇਤਰ ਵਿੱਚ ਗੀਤਾ ਜੈਯੰਤੀ ਐਕਸਪ੍ਰੈਸ ਰੇਲ ਨੂੰ ਵੀ ਰੋਕਿਆ ਗਿਆ ਹੈ। ਉਥੇ ਹੀ ਹਰਿਆਣੇ ਦੇ ਚਰਖੀ ਦਾਦਰੀ ‘ਚ ਕਿਸਾਨਾਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ।

ਪਿੰਡ ਵਿੱਚ ਲੋਕਾਂ ਨੇ ਕਿਸਾਨਾਂ ਲਈ ਚਾਹ-ਪਕੌੜਿਆਂ ਦਾ ਲੰਗਰ ਵੀ ਲਗਾਇਆ। ਉਥੇ ਹੀ ਧਰਨਾ ਪ੍ਰਦਰਸ਼ਨ ਸਥਾਨ ਉੱਤੇ ਤੈਨਾਤ ਪੁਲਸਕਰਮੀਆਂ ਅਤੇ ਅਧਿਕਾਰੀਆਂ ਨੂੰ ਵੀ ਲੰਗਰ ਖੁਆਇਆ ਗਿਆ ਹੈ। ਅੰਦੋਲਨ ਨੂੰ ਦੇਖਦਿਆਂ ਪੂਰੇ ਦੇਸ਼ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰੇਲਵੇ ਨੇ ਪੰਜਾਬ, ਹਰਿਆਣਾ, ਯੂਪੀ, ਪੱਛਮ ਬੰਗਾਲ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਹੀ ਰੇਲਵੇ ਸੁਰੱਖਿਆ ਬਲਾਂ ਦੀਆਂ 20 ਹੋਰ ਕੰਪਨੀਆਂ ਤੈਨਾਤ ਕਰ ਦਿੱਤੀਆਂ ਹਨ।

ਇੱਕ ਪਾਸੇ ਭਾਰਤੀ ਕਿਸਾਨ ਯੂਨੀਅਨ ਨੇ ਜਿੱਥੇ ਅਪੀਲ ਕੀਤੀ ਹੈ ਕਿ ਅੰਦੋਲਨ ਨੂੰ ਸ਼ਾਂਤੀਪੂਰਨ ਰੱਖਿਆ ਜਾਵੇ, ਉਥੇ ਹੀ ਦੇਸ਼ ਦੇ ਕਈਂ ਰਾਜਾਂ ਵਿੱਚ ਪੁਲਿਸ ਅਲਰਟ ‘ਤੇ ਹੈ।   ਕਈਂ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸਟੇਸ਼ਨਾਂ ਤੋਂ ਬਾਹਰ ਪੁਲਸਕਰਮੀਆਂ ਦੀ ਵੱਡੀ ਗਿਣਤੀ ਵਿੱਚ ਨਿਯੁਕਤੀ ਕੀਤੀ ਗਈ ਹੈ।  

ਰੇਲ ਰੋਕੋ ਅੰਦੋਲਨ ਨਾਲ ਪਿਆ ਇਹ ਪ੍ਰਭਾਵ

 ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੀ ਵਜ੍ਹਾ ਨਾਲ ਲਗਪਗ 20 ਰੇਲਾਂ ਪ੍ਰਭਾਵਿਤ ਹੋਈਆਂ ਹਨ।

ਉੱਤਰੀ ਰੇਲਵੇ ਜ਼ੋਨ ਵਿੱਚ 5-6 ਰਾਜ ਆਉਂਦੇ ਹਨ, ਉਤਰੀ ਰੇਲਵੇ ਜ਼ੋਨ ਵਿੱਚ ਇੱਕ ਵੀ ਰੇਲ ਰੱਦ ਨਹੀਂ ਕੀਤੀ ਗਈ।

ਕਿਤੇ ਵੀ ਹਿੰਸਾ ਜਾਂ ਭੰਨਤੋੜ ਦੀ ਘਟਨਾ ਨਹੀਂ ਹੋਈ ਹੈ। ਜਿੱਥੇ ਵੀ ਚੱਲ ਰਿਹਾ ਹੈ ਸ਼ਾਂਤੀਪੂਰਨ ਹੈ।

ਉੱਤਰ ਪ੍ਰਦੇਸ਼ ਵਿੱਚ ਅੰਦੋਲਨ ਦਾ ਅਸਰ ਬਹੁਤ ਘੱਟ ਹੈ। ਹਰਿਆਣਾ-ਪੰਜਾਬ ਦੇ ਕੁਝ ਹਿੱਸਿਆਂ ਤੋਂ ਜਾਣਕਾਰੀ ਮਿਲ ਰਹੀ ਹੈ, ਪਰ ਬਹੁਤ ਘੱਟ ਹੈ।  

ਕੁਝ ਸਥਾਨਾਂ ਵਿੱਚ ਰੇਲਵੇ ਸਟੇਸ਼ਨਾਂ ਅਤੇ ਪਟੜੀਆਂ ਉੱਤੇ ਕਿਸਾਨ ਆਏ ਸਨ ਅਤੇ ਉਨ੍ਹਾਂ ਵਿਚੋਂ ਕਈਂ ਸਥਾਨਾਂ ਤੋਂ ਵਾਪਸ ਵੀ ਪਰਤ ਗਏ।