ਇੰਡੋਨੇਸ਼ੀਆ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 80 ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

5 ਮਹੀਨੇ ਦੇ ਬੱਚੇ ਨੂੰ ਮਲਬੇ 'ਚੋਂ ਜ਼ਿੰਦਾ ਬਾਹਰ ਕੱਢਿਆ

Indonesia floods

ਸੇਂਤਾਨੀ : ਇੰਡੋਨੇਸ਼ੀਆ 'ਚ ਅਚਾਨਕ ਆਏ ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 80 ਤਕ ਪਹੁੰਚ ਗਈ ਹੈ। ਉੱਥੇ ਹੀ ਇੱਕ ਬੱਚਾ ਮਲਬੇ 'ਚੋਂ ਜ਼ਿੰਦਾ ਮਿਲਿਆ ਹੈ। ਇਸ ਬੱਚੇ ਦੀ ਮਾਂ ਸਮੇਤ ਬਾਕੀ ਪਰਵਾਰ ਦੀ ਮੌਤ ਹੋ ਚੁੱਕੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਸੱਭ ਤੋਂ ਵੱਧ ਪ੍ਰਭਾਵਤ ਸੇਂਤਾਨੀ ਸ਼ਹਿਰ ਹੋਇਆ ਹੈ। ਮਲਬੇ 'ਚੋਂ ਇੱਕ 5 ਮਹੀਨੇ ਦੇ ਬੱਚੇ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ। ਬੱਚੇ ਨੂੰ ਉਸ ਦੇ ਪਿਤਾ ਨਾਲ ਮਿਲਾਇਆ ਗਿਆ। ਇਸ ਬੱਚੇ ਦੀ ਮਾਂ ਅਤੇ ਭਰਾ-ਭੈਣ ਦੀਆਂ ਲਾਸ਼ਾਂ ਮਲਬੇ 'ਚੋਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਬੱਚੇ ਦੀ ਹਾਲਤ ਠੀਕ ਹੈ।

ਦੇਸ਼ ਦੀ ਰਾਹਤ ਤੇ ਬਚਾਅ ਏਜੰਸੀ ਨੇ ਦੱਸਿਆ ਕਿ ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ 58 ਤੋਂ ਵੱਧ ਕੇ 80 ਹੋ ਗਈ ਹੈ ਅਤੇ 60 ਤੋਂ ਵੱਧ ਲੋਕ ਹੁਣ ਵੀ ਲਾਪਤਾ ਹਨ। ਸਨਿਚਰਵਾਰ ਨੂੰ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ।