ਟੀਬੀ ਦੇ ਇਲਾਜ ਲਈ ਨਵੀਂ ਤਕਨੀਕ ਦੀ ਖੋਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਖੋਜ ਟੀਬੀ ਦੇ ਪ੍ਰਤੀ ਰੋਗੀਆਂ ਵਿਚ ਪ੍ਰਤੀਰੋਧਕ ਸਮਰੱਥਾ ਵਿਕਸਤ ਕਰੇਗੀ।

The discovery of new technology for TB treatment

ਨਵੀਂ ਦਿੱਲੀ- ਵਿਗਿਆਨੀਆਂ ਨੇ ਇੱਕ ਨਵੀਂ ਤਕਨੀਕ ਦੀ ਖੋਜ ਕੀਤੀ ਹੈ, ਜਿਸ ਰਾਹੀਂ ਟੀਬੀ (ਤਪੇਦਿਕ ਜਾਂ ਟਿਊਬਰਕਿਊਲੌਸਿਸ) ਰੋਗ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਹੋਰ ਪ੍ਰਭਾਵਸ਼ਾਲੀ ਹੋਵੇਗਾ। ਟੀਬੀ ਤੋਂ ਗ੍ਰਸਤ ਕੋਸ਼ਿਕਾਵਾਂ ਵਿਚੋਂ ਨਿੱਕਲਣ ਵਾਲੇ ਸਟਰੱਕਚਰ ਨੂੰ ਐਂਟੀਬਾਇਓਟਿਕ ਦਵਾਈਆਂ ਨਾਲ ਮਿਲਾ ਕੇ ਇੱਕ ਨਵੀਂ ਦਵਾਈ ਬਣਾਉਣ ਦਾ ਯਤਨ ਕੀਤਾ ਗਿਆ ਹੈ, ਜੋ ਟੀਬੀ ਦੇ ਪ੍ਰਤੀ ਰੋਗੀਆਂ ਵਿਚ ਪ੍ਰਤੀਰੋਧਕ ਸਮਰੱਥਾ ਵਿਕਸਤ ਕਰੇਗੀ।

ਰਸਾਲੇ ਈਐੱਮਬੀਓ ਰਿਪੋਰਟਸ ਵਿਚ ਪ੍ਰਕਾਸ਼ਿਤ ਖੋਜ ਮੁਤਾਬਕ ਟੀਬੀ ਕੋਸ਼ਿਕਾਵਾਂ ਵਿਚੋਂ ਨਿੱਕਲੇ ਇਸ ਸਟਰੱਕਚਰ ਨੂੰ ਐਕਸਟ੍ਰਾ–ਸੈਲਯੂਲਰ ਵੈਸੀਕਲਜ਼ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਮਾਈਕ੍ਰੋਬੈਕਟੀਰੀਅਮ ਟਿਊਬਰਕਿਊਲੌਸਿਸ RNA ਨਾਂਅ ਦਾ ਇੱਕ ਅਣੂ ਹੁੰਦਾ ਹੈ, ਜੋ ਕਈ ਸਰੀਰਕ ਪ੍ਰਕਿਰਿਆਵਾਂ ਲਈ ਅਹਿਮ ਹੁੰਦਾ ਹੈ। ਯੂਨੀਵਰਸਿਟੀ ਆਫ਼ ਨਾਟਰਡਮ ਦੇ ਖੋਜੀਆਂ ਮੁਤਾਬਕ ਇਹ ਅਣੂ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਇਸ ਬੀਮਾਰੀ ਨਾਲ ਲੜਨ ਲਈ ਮਜ਼ਬੂਤ ਕਰਦਾ ਹੈ। ਇਸ ਖੋਜ ਵਿਚ ਵੇਖਿਆ ਗਿਆ ਕਿ ਬੈਕਟੀਰੀਆ ਦਾ ਆਰਐਨਏ ਟੀਬੀ ਕੋਸ਼ਿਕਾਵਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਸੀ।