ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਨੇ ਦੁਨੀਆ ਭਰ ਵਿੱਚ ਤਰਥੱਲੀ ਮਚਾਈ ਹੋਈ ਹੈ। ਕਈ ਦੇਸ਼ਾਂ 'ਚ ਫੈਲਣ ਵਾਲੇ ਇਸ ਵਾਇਰਸ ਦਾ ਹੁਣ ਤਕ ਕੋਈ ਪੱਕਾ ਇਲਾਜ ਨਹੀਂ ਮਿਲਿਆ ਹੈ। ਸਾਰੇ ਲੋਕ ਇਸ ਤੋਂ ਬਚਾਅ ਕਰਨ ਦੀ ਸਲਾਹ ਦੇ ਰਹੇ ਹਨ। ਕਈ ਸੈਲੀਬ੍ਰਿਟੀਜ਼ ਵੀ ਆਪਣੇ-ਆਪਣੇ ਤਰੀਕਿਆਂ ਨਾਲ ਲੋਕਾਂ ਨੂੰ ਬਚਾਅ ਲਈ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤਾਂ ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਵੀ ਐਲਾਨ ਦਿੱਤਾ ਹੈ।
ਜਾਣੋਂ ਕੀ ਹਨ ਕੋਰੋਨਾਵਾਇਰਸ ਦੇ ਲੱਛਣ?
ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਕਈ ਹਾਲਾਤਾਂ 'ਚ ਤਾਂ ਤੁਹਾਨੂੰ ਹਸਪਤਾਲ ਵੀ ਦਾਖ਼ਲ ਹੋਣਾ ਪੈ ਸਕਦਾ ਹੈ।
ਅਜਿਹੇ ਵਿੱਚ ਜਾਣੋ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।
1:ਅਪਣੇ ਘਰ ਵਿਚ ਕਦੇ ਵੀ ਗੰਦਗੀ ਨਾ ਫੈਲਣ ਦਿਓ ਅਤੇ ਹਮੇਸ਼ਾ ਸਫ਼ਾਈ ਰੱਖੋ।
2:ਕੱਪੜਿਆਂ ਨੂੰ ਤੇਜ਼ ਧੁੱਪ ਵਿਚ ਚੰਗੀ ਤਰ੍ਹਾ ਸੁਕਾਓ।
3:ਨਿੰਬੂ ਦੇ ਟੁਕੜੇ ਕਰ ਕੇ ਕੋਸੇ ਪਾਣੀ ਦੇ ਨਾਲ ਦਿਨ ਵਿਚ ਪੀਂਦੇ ਰਹੋ। ਨਿੰਬੂ ਵਿਚ ਵਿਟਾਮਿਨ ਸੀ ਤੁਹਾਡੇ ਸ਼ਰੀਰ ਲਈ ਲਾਭਦਾਇਕ ਹੁੰਦਾ ਹੈ। ਵਿਟਾਮਿਨ ਸੀ ਘੁਲਣਸ਼ੀਲ ਹੋਣ ਕਰ ਕੇ ਦਿਨਭਰ ਇਸ ਸੇਵਨ ਕਰਨਾ ਲਾਭਦਾਇਕ ਹੋਵੇਗਾ।
4:ਸਲਾਦ ਜਿਵੇਂ ਮੂਲੀ, ਗਾਜਰ, ਟਮਾਟਰ ਆਦਿ ਨਾ ਖਾਓ।
5:ਜੋ ਵੀ ਭੋਜਨ ਖਾਣਾ ਹੋਵੇ ਉਹ ਪੂਰੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ। ਫਲ ਵੀ ਉਹੀ ਖਾਓ ਜਿਹਨਾਂ ਦੇ ਛਿਲਕੇ ਪੂਰੇ ਤਰ੍ਹਾਂ ਉਤਰ ਜਾਂਦੇ ਹਨ। ਜਿਵੇਂ ਕੇਲਾ, ਸੰਤਰਾ।
6:ਅਪਣੇ ਹੱਥਾਂ ਨੂੰ ਸਾਬਣ, ਸੈਨੇਟਾਈਜ਼ਰ ਨਾਲ ਲਗਾਤਾਰ ਧੋਂਦੇ ਰਹੋ। ਹੱਥਾਂ ਨਾਲ ਚਿਹਰੇ ਨੂੰ ਛੂਹਣ ਤੋਂ ਗੁਰੇਜ਼ ਕਰੋ।
7:ਕੰਮ ਕਰਦੇ ਸਮੇਂ ਜਿਹੜੇ ਸਥਾਨ ਤੇ ਤੁਹਾਡਾ ਹੱਥ ਜ਼ਿਆਦਾ ਵਰਤਿਆ ਜਾਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।
8:ਅਪਣੇ ਫ਼ੋਨ ਦੀ ਸਕਰੀਨ ਵੀ ਸਾਫ਼ ਰੱਖੋ।
9:ਦਿਨ ਵਿਚ ਕੁੱਝ ਨਾ ਕੁੱਝ ਖਾਂਦੇ ਰਹਿਣਾ ਚਾਹੀਦਾ ਹੈ ਕਿਉਂ ਕਿ ਭੁੱਖੇ ਰਹਿਣ ਵਾਲਿਆਂ ਤੇ ਵਾਇਰਸ ਤੇਜ਼ੀ ਨਾਲ ਅਪਣਾ ਪ੍ਰਭਾਵ ਪਾਉਂਦਾ ਹੈ। 10:ਕੋਰੋਨਾ ਵਾਇਰਸ ਵਧ ਤਾਪਮਾਨ ਵਿਚ ਨਹੀਂ ਟਿਕਦਾ। ਤਾਪਮਾਨ ਜਿਵੇਂ ਹੀ 30-35 ਡਿਗਰੀ ਪਹੁੰਚਗੇ ਕੋਰੋਨਾ ਵਾਇਰਸ ਖੁਦ ਹੀ ਖਤਮ ਹੋ ਜਾਵੇਗਾ।
11:ਕਿਸੇ ਵੀ ਅਫ਼ਵਾਹ ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ ਕਿਉਂ ਕਿ ਜਾਗਰੂਕਤਾ ਵੀ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ।
12:ਮੋਬਾਇਲ ਨੂੰ ਮੂੰਹ ਜਾਂ ਕੰਨ ਕੋਲ ਘਟ ਤੋਂ ਘਟ ਰੱਖਿਆ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।