1.5 ਕਰੋੜ ਲੋਕਾਂ ਨੂੰ ਮੁਫਤ ਐਲਪੀਜੀ ਸਿਲੰਡਰ ਖਰੀਦਣ ਲਈ ਪੈਸੇ ਦੇ ਰਹੀ ਹੈ ਸਰਕਾਰ
ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਕੇਂਦਰ ਸਰਕਾਰ ਉਜਵਲਾ ਯੋਜਨਾ ਤਹਿਤ ਮੁਫਤ ਐਲਪੀਜੀ ਸਿਲੰਡਰ ਦੀ ਸਪਲਾਈ ਕਰ ਰਹੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਕੇਂਦਰ ਸਰਕਾਰ ਉਜਵਲਾ ਯੋਜਨਾ ਤਹਿਤ ਮੁਫਤ ਐਲਪੀਜੀ ਸਿਲੰਡਰ ਦੀ ਸਪਲਾਈ ਕਰ ਰਹੀ ਹੈ। ਉਜਵਲਾ ਸਕੀਮ ਦੇ ਤਹਿਤ 14.2 ਕਿਲੋਗ੍ਰਾਮ ਵਾਲੇ 3 ਐਲ਼ਪੀਜੀ ਸਿਲੰਡਰ ਹੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਿਚ ਦਿੱਤੇ ਜਾਣਗੇ। 1 ਮਹੀਨੇ ਵਿਚ ਇਕ ਹੀ ਸਿਲੰਡਰ ਮੁਫਤ ਦਿੱਤਾ ਜਾਵੇਗਾ।
ਜਿਨ੍ਹਾਂ ਲੋਕਾਂ ਕੋਲ 5 ਕਿਲੋ ਵਾਲੇ ਸਿਲੰਡਰ ਹਨ, ਉਹਨਾਂ ਨੂੰ 3 ਮਹੀਨਿਆਂ ਵਿਚ ਕੁੱਲ਼ 8 ਸਿਲੰਡਰ ਦਿੱਤੇ ਜਾਣਗੇ। ਯਾਨੀ ਇਕ ਮਹੀਨੇ ਵਿਚ ਵੱਧ ਤੋਂ ਵੱਧ 3 ਸਿਲੰਡਰ ਹੀ ਮੁਫਤ ਮਿਲਣਗੇ। ਇਸ ਸਕੀਮ ਦਾ ਲਾਭ ਲੈਣ ਲਈ ਸਰਕਾਰ ਨੇ ਗਾਹਕਾਂ ਦੇ ਖਾਤਿਆਂ ਵਿਚ ਰਾਸ਼ੀ ਭੇਜ ਦਿੱਤੀ ਹੈ। ਇਸ ਦੀ ਇਕ ਕਿਸ਼ਤ ਸਭ ਦੇ ਖਾਤੇ ਵਿਚ ਪਹੁੰਚ ਗਈ ਹੈ।
ਐਲਪੀਜੀ ਸਬਸਿਡੀ ਲਈ ਇੰਝ ਕਰੋ ਆਨਲਾਈਨ ਕਰੋਂ ਚੈੱਕ
ਅਪਣੀ ਗੈਸ ਸਬਸਿਡੀ ਨੂੰ ਚੈੱਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ www.mylpg.in ਵੈੱਬਸਾਈਟ ‘ਤੇ ਜਾਣਾ ਹੋਵੇਗਾ। ਜਿਵੇਂ ਹੀ ਇਸ ਵੈੱਬਸਾਈਟ ‘ਤੇ ਦੇਖੋਗੇ, ਤੁਹਾਨੂੰ ਤਿੰਨ ਗੈਸ ਕੰਪਨੀਆਂ ਦੇ ਨਾਂਅ ਦਿਖਾਈ ਦੇਣਗੇ। ਤੁਸੀਂ ਉਸ ਕੰਪਨੀ ‘ਤੇ ਕਲਿੱਕ ਕਰਨਾ ਹੈ, ਜਿਸ ਦਾ ਤੁਹਾਡੇ ਕੋਲ ਕਨੈਕਸ਼ਨ ਹੈ। ਜਿਵੇਂ ਹੀ ਤੁਸੀਂ ਕਲਿੱਕ ਕਰੋਗੇ, ਇਕ ਨਵਾਂ ਪੇਜ ਖੁੱਲੇਗਾ, ਜਿਸ ਵਿਚ ਤੁਹਾਨੂੰ ਆਨਲਾਈਨ ਫੀਡਬੈਕ ਦਾ ਵਿਕਲਪ ਦਿਖੇਗਾ।
ਰਜਿਸਟਰਡ ਮੋਬਾਇਲ ਨੰਬਰ ਅਤੇ ਆਈਡੀ ਅਪਣੇ ਕੋਲ ਰੱਖੋ
ਫੀਡਬੈਕ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੋਂ ਰਜਿਸਟਰਡ ਮੋਬਾਇਲ ਨੰਬਰ ਅਤੇ ਐਲਪੀਜੀ ਆਈਡੀ ਮੰਗੀ ਜਾਵੇਗੀ। ਇਸ ਜਾਣਕਾਰੀ ਨੂੰ ਭਰਦੇ ਹੀ ਤੁਹਾਡੇ ਸਾਹਮਣੇ ਤੁਹਾਡੀ ਗੈਸ ਸਬਸਿਡੀ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਜਾਵੇਗੀ। ਇਸ ਨਾਲ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਹਾਨੂੰ ਕਿੰਨੀ ਸਬਸਿਡੀ ਮਿਲ ਰਹੀ ਹੈ ਤੇ ਉਹ ਕਿਸ ਬੈਂਕ ਖਾਤੇ ਵਿਚ ਜਮਾਂ ਹੋ ਰਹੀ ਹੈ।
ਇੰਝ ਦਰਜ ਕਰੋ ਸ਼ਿਕਾਇਤ
ਜੇਕਰ ਤੁਹਾਡੇ ਖਾਤੇ ਵਿਚ ਗੈਸ ਸਬਸਿਡੀ ਕ੍ਰੇਡਿਟ ਨਹੀਂ ਹੁੰਦੀ ਹੈ ਤਾਂ ਤੁਹਾਨੂੰ ਆਨਲਾਈਨ ਹੀ ਇਸ ਦੀ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ। ਤੁਹਾਡੇ ਵੱਲੋਂ ਕੀਤੀ ਗਈ ਸ਼ਿਕਾਇਤ ‘ਤੇ ਕੀ ਕਾਰਵਾਈ ਹੋਈ ਹੈ, ਇਹ ਵੀ ਤੁਸੀਂ ਆਨਲਾਈਨ ਦੇਖ ਸਕਦੇ ਹੋ। ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ ‘ਤੇ ਕਾਲ ਕਰਕੇ ਵੀ ਸ਼ਿਕਇਤ ਦਰਜ ਕਰਵਾਈ ਜਾ ਸਕਦੀ ਹੈ, ਇਹ ਨੰਬਰ ਹੈ 18002333555 ।