ਨੇਪਾਲ ਦੀ ਚੋਟੀ ਅੰਨਪੂਰਨਾ ਤੋਂ ਲਾਪਤਾ ਹੋਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ, ਤਲਾਸ਼ੀ ਮੁਹਿੰਮ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

6000 ਮੀਟਰ ਦੀ ਉਚਾਈ ਤੋਂ ਡਿੱਗੇ ਹੇਠਾਂ

Anurag Maloo

 

ਨਵੀਂ ਦਿੱਲੀ: ਨੇਪਾਲ ਸਥਿਤ ਦੁਨੀਆਂ ਦੀ ਦਸਵੀਂ ਸਭ ਤੋਂ ਉੱਚੀ ਚੋਟੀ ਅੰਨਪੂਰਨਾ ਤੋਂ ਅਜਮੇਰ ਦਾ ਪਰਬਤਾਰੋਹੀ ਅਨੁਰਾਗ ਮਾਲੂ ਲਾਪਤਾ ਹੋ ਗਿਆ ਹੈ। ਖ਼ਬਰਾਂ ਅਨੁਸਾਰ ਉਹ 6000 ਮੀਟਰ ਦੀ ਉਚਾਈ ਤੋਂ ਦਰਾਰ 'ਚ ਹੇਠਾਂ ਡਿੱਗ ਗਿਆ, ਫਿਲਹਾਲ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ। ਪਰਬਤਾਰੋਹੀ ਮੁਹਿੰਮ ਦੇ ਆਯੋਜਕ ਅਧਿਕਾਰੀ ਮਿੰਗਮਾ ਸ਼ੇਰਪਾ ਅਤੇ ਅਨੁਰਾਗ ਦੇ ਪਿਤਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਰੋਹ 'ਚ ਹੀਟ ਸਟ੍ਰੋਕ ਨਾਲ 13 ਦੀ ਮੌਤ: 18 ਲੋਕ ਇਲਾਜ ਅਧੀਨ ਹਨ 

ਸੈਵਨ ਸਮਿਟ ਟ੍ਰੇਕਸ ਦੇ ਪ੍ਰਧਾਨ ਮਿੰਗਮਾ ਸ਼ੇਰਪਾ ਮੁਤਾਬਕ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਅਨੁਰਾਗ ਮਾਲੂ (34) ਸੋਮਵਾਰ ਸਵੇਰੇ ਕੈਂਪ-3 ਤੋਂ ਉਤਰਦੇ ਸਮੇਂ ਲਾਪਤਾ ਹੋ ਗਿਆ ਸੀ। ਉਹ ਪਹਾੜਾਂ ਦੇ ਵਿਚਕਾਰ ਦਰਾੜ ਵਿਚ ਡਿੱਗ ਪਏ ਹਨ। ਮਾਲੂ ਨੇ ਪਿਛਲੇ ਸਾਲ ਨੇਪਾਲ ਦੇ ਮਾਊਂਟ ਅਮਾ ਦਬਲਮ 'ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਸੀ। ਉਹ ਮਾਊਂਟ ਐਵਰੈਸਟ, ਅੰਨਪੂਰਨਾ ਅਤੇ ਲਹੋਤਸੇ 'ਤੇ ਚੜ੍ਹਨ ਦੀ ਯੋਜਨਾ ਬਣਾ ਰਹੇ ਸਨ।

ਇਹ ਵੀ ਪੜ੍ਹੋ: ਪਾਕਿਸਤਾਨ ਵਿਚ ਚੀਨੀ ਨਾਗਰਿਕ ’ਤੇ ਈਸ਼ਨਿੰਦਾ ਦਾ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮਾਲੂ ਨੂੰ ਕਰਮਵੀਰ ਚੱਕਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਹ 2041 ਤੱਕ ਭਾਰਤ ਤੋਂ ਅੰਟਾਰਕਟਿਕ ਯੂਥ ਦੇ ਅੰਬੈਸਡਰ ਬਣੇ ਸਨ। ਮਾਲੂ ਮਸ਼ਹੂਰ ਪਰਬਤਾਰੋਹੀ ਬਚੇਂਦਰੀ ਪਾਲ ਦਾ ਵਿਦਿਆਰਥੀ ਹੈ। ਸ਼ੇਰਪਾ ਨੇ ਕਿਹਾ- ਲਾਪਤਾ ਪਰਬਤਾਰੋਹੀ ਦੀ ਭਾਲ ਕੀਤੀ ਜਾ ਰਹੀ ਹੈ, ਪਰ ਉਸ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਅਜੇ ਵੀ ਗੁਲਾਮ ਹਨ ਪਠਾਨਕੋਟ ਦੇ ਇਹ 6 ਪਿੰਡ!

ਕਿਸ਼ਨਗੜ੍ਹ ਦੇ ਮਾਇਆਬਾਜ਼ਾਰ ਦੇ ਨਜ਼ਦੀਕ ਰਹਿਣ ਵਾਲੇ ਅਨੁਰਾਹ ਦੇ ਪਿਤਾ ਓਮਪ੍ਰਕਾਸ਼ ਮਾਲੂ ਨੇ ਦੱਸਿਆ ਕਿ ਅਨੁਰਾਗ 24 ਮਾਰਚ ਨੂੰ ਰਵਾਨਾ ਹੋਏ ਸੀ। ਅਨੁਰਾਗ ਨੇ ਬੀਟੈੱਕ ਤੱਕ ਦੀ ਪੜ੍ਹਾਈ ਕੀਤੀ ਹੈ। ਜਦੋਂ ਪਰਿਵਾਰ ਨੂੰ ਅਨੁਰਾਗ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਤਾਂ ਉਸ ਦਾ ਛੋਟਾ ਭਰਾ ਆਸ਼ੀਸ਼ ਮਾਲੂ ਆਪਣੇ ਜਾਣਕਾਰਾਂ ਨਾਲ ਮੌਕੇ ’ਤੇ ਪਹੁੰਚ ਗਿਆ। ਅਨੁਰਾਗ ਦੀ ਭਾਲ ਲਈ ਹੈਲੀਕਾਪਟਰ ਰਾਹੀਂ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਪਰ ਹੁਣ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਿਆ।