Mamata Banerjee News: ਬੰਗਾਲ ’ਚ ਰਾਮ ਨੌਮੀ ’ਤੇ ਭਾਜਪਾ ਨੇ ਹਿੰਸਾ ਭੜਕਾਈ: ਮਮਤਾ ਬੈਨਰਜੀ
ਰਾਮ ਨੌਮੀ ਦੇ ਜਲੂਸ ਦੌਰਾਨ ਹੋਏ ਧਮਾਕੇ ’ਚ ਇਕ ਔਰਤ ਜ਼ਖ਼ਮੀ ਹੋ ਗਈ।
Mamata Banerjee News: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਰਾਜ ਵਿਚ ਰਾਮ ਨੌਮੀ ’ਤੇ ਆਯੋਜਤ ਪ੍ਰੋਗਰਾਮਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿੰਸਾ ਨੂੰ ਭੜਕਾਇਆ। ਉਨ੍ਹਾਂ ਦਾਅਵਾ ਕੀਤਾ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਹਿੰਸਾ “ਪੂਰਵ-ਯੋਜਨਾਬੱਧ’’ ਸੀ ਅਤੇ ਭਾਜਪਾ ’ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ।
ਪੁਲਿਸ ਨੇ ਦਸਿਆ ਕਿ ਬੁਧਵਾਰ ਸ਼ਾਮ ਨੂੰ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਸ਼ਕਤੀਪੁਰ ਵਿਚ ਰਾਮ ਨੌਮੀ ਦੇ ਜਲੂਸ ਦੌਰਾਨ ਹੋਏ ਧਮਾਕੇ ’ਚ ਇਕ ਔਰਤ ਜ਼ਖ਼ਮੀ ਹੋ ਗਈ। ਰਾਏਗੰਜ ਲੋਕ ਸਭਾ ਹਲਕੇ ਵਿਚ ਇਕ ਚੋਣ ਰੈਲੀ ’ਚ ਮਮਤਾ ਨੇ ਦੋਸ਼ ਲਾਇਆ, “ਸਭ ਕੁਝ ਪਹਿਲਾਂ ਤੋਂ ਯੋਜਨਾਬੱਧ ਸੀ। ਰਾਮ ਨੌਮੀ ਤੋਂ ਇਕ ਦਿਨ ਪਹਿਲਾਂ, ਮੁਰਸ਼ਿਦਾਬਾਦ ਦੇ ਪੁਲਿਸ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਨੂੰ ਹਟਾ ਦਿਤਾ ਗਿਆ ਸੀ ਤਾਂ ਜੋ ਤੁਸੀਂ (ਭਾਜਪਾ) ਹਿੰਸਾ ਵਿਚ ਸ਼ਾਮਲ ਹੋ ਸਕੋ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਨਾਲ ਜੁੜੇ ਗੁੰਡਿਆਂ ਨੇ ਜ਼ਿਲ੍ਹੇ ਵਿਚ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ।
ਬਲੂਰਘਾਟ ਵਿਚ ਇਕ ਹੋਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਾਜਪਾ ਨੂੰ ਇਕ ਅਜਿਹੀ ਪਾਰਟੀ ਦਸਿਆ ਜੋ ਹਮੇਸ਼ਾ ਧਮਕੀਆਂ ਦਿੰਦੀ ਹੈ। ਮਮਤਾ ਨੇ ਕਿਹਾ, ‘‘ਭਾਜਪਾ ਨੇਤਾਵਾਂ ਨੇ ਬੇਸ਼ਰਮੀ ਨਾਲ ਐਲਾਨ ਕੀਤਾ ਹੈ ਕਿ ਜੇਕਰ ਉਹ ਸੱਤਾ ’ਚ ਆਉਂਦੇ ਹਨ, ਤਾਂ ਉਹ ਤੁਹਾਡਾ ਮਹੀਨਾਵਾਰ ਭੱਤਾ (ਲਕਸਮੀਰ ਭੰਡਾਰ ਯੋਜਨਾ ਤਹਿਤ) ਬੰਦ ਕਰ ਦੇਣਗੇ। ਮੇਰਾ ਮਨ ਕਰ ਰਿਹਾ ਹੈ ਕਿ ਤੁਹਾਡਾ ਹੱਕ ਖੋਹਣ ਲਈ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲਿਆਂ ਦੀਆਂ ਜੁਬਾਨਾਂ ਖਿੱਚ ਲਵਾਂ।
ਉਨ੍ਹਾਂ ਜ਼ੋਰ ਦੇ ਕੇ ਕਿਹਾ, “ਪਰ ਇਕ ਸਭਿਅਕ ਵਿਅਕਤੀ ਹੋਣ ਦੇ ਨਾਤੇ, ਮੈਂ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਾਂਗੀ। ਮੈਂ ਅਪਣੀ ਭਾਸ਼ਾ ’ਤੇ ਕਾਬੂ ਰਖਾਂਗੀ ਪਰ ਭਾਜਪਾ ਅਜਿਹਾ ਕਦੇ ਨਹੀਂ ਕਰੇਗੀ। ਮਮਤਾ ਨੇ ਭਾਜਪਾ ਨੂੰ ‘ਲੁਟੇਰਿਆਂ ਦੀ ਪਾਰਟੀ’ ਕਰਾਰ ਦਿਤਾ ਜਿਸ ਦਾ ਕੇਂਦਰੀ ਏਜੰਸੀਆਂ ’ਤੇ ਪੂਰਾ ਕੰਟਰੋਲ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 100 ਦਿਨਾਂ ਦੀ ਕਾਰਜ ਯੋਜਨਾ ਤਹਿਤ ਸੂਬੇ ਦੇ ਬਕਾਏ ‘ਰੋਕ ਲਏ’ ਜਦਕਿ ਸੱਤਾਧਾਰੀ ਟੀਐਮਸੀ ਨੇ ਇਹ ਯਕੀਨੀ ਬਣਾਇਆ ਕਿ ਜੌਬ ਕਾਰਡ ਧਾਰਕਾਂ ਨੂੰ ਸਰਕਾਰੀ ਖਜਾਨੇ ਵਿਚੋਂ 50 ਦਿਨਾਂ ਦੀ ਕੰਮ ਦੀ ਤਨਖ਼ਾਹ ਮਿਲੇ।
(For more Punjabi news apart from Mamata Banerjee claims Ram Navami clash was ‘pre-planned’, stay tuned to Rozana Spokesman)