Lockdown 4.0: ਇਸ ਰਾਜ ’ਚ ਖੁੱਲ੍ਹ ਗਏ Salon ਅਤੇ ਨਾਈ ਦੀਆਂ ਦੁਕਾਨਾਂ
ਗੌਰਤਲਬ ਹੈ ਕਿ ਕੇਂਦਰ ਸਰਕਾਰ ਨੇ ਲਾਕਡਾਊਨ 3.0 ਦੇ ਖ਼ਤਮ ਹੋਣ ਤੋਂ ਪਹਿਲਾਂ...
ਨਵੀਂ ਦਿੱਲੀ: 18 ਮਈ ਯਾਨੀ ਸੋਮਵਾਰ ਤੋਂ ਲਾਕਡਾਊਨ ਦੇ ਚੌਥੇ ਪੜਾਅ ਸ਼ੁਰੂ ਹੋਣ ਦੇ ਨਾਲ ਹੀ ਵਪਾਰ, ਉਦਯੋਗ ਅਤੇ ਛੋਟੀਆਂ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਕਰਨਾਟਕ ਦੇ ਹੁਬਲੀ ਵਿਚ ਸੋਮਵਾਰ ਨੂੰ ਨਾਈ ਦੀਆਂ ਦੁਕਾਨਾਂ ਦੇ ਨਾਲ-ਨਾਲ ਸੈਲੂਨ ਵੀ ਖੋਲ੍ਹੇ ਗਏ ਹਨ। ਸੈਲੂਨਾਂ ਵਿਚ ਪੂਰੀ ਸਾਵਧਾਨੀ ਵਰਤਦੇ ਹੋਏ ਕਰਮਚਾਰੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ ਕਰਮਚਾਰੀਆਂ ਦੇ ਨਾਲ ਨਾਲ ਗਾਹਕਾਂ ਨੂੰ ਵੀ ਮਾਸਕ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਕੇਂਦਰ ਸਰਕਾਰ ਨੇ ਲਾਕਡਾਊਨ 3.0 ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਲਾਕਡਾਊਨ 4 ਦੇ ਸੰਕੇਤ ਦੇ ਦਿੱਤੇ ਸਨ। 18 ਮਈ ਤੋਂ ਨਵੀਆਂ ਗਾਈਡਲਾਈਨਾਂ ਨਾਲ ਲਾਕਡਾਊਨ 4 ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ। ਕੇਂਦਰ ਸਰਕਾਰ ਦੇ ਆਦੇਸ਼ ਮੁਤਾਬਕ ਸਾਰੀਆਂ ਥਾਵਾਂ ਤੇ ਸੈਲੂਨ ਖੋਲ੍ਹਣ ਦੀ ਆਗਿਆ ਹੈ ਪਰ ਇਸ ਦੇ ਲਈ ਰਾਜ ਸਰਕਾਰਾਂ ਤੋਂ ਇਸ ਦੀ ਇਜ਼ਾਜਤ ਲੈਣੀ ਲਾਜ਼ਮੀ ਹੈ। ਹਾਲਾਂਕਿ ਮਾਲ ਵਿਚ ਸੈਲੂਨ ਅਜੇ ਨਹੀਂ ਖੋਲ੍ਹੇ ਜਾਣਗੇ।
ਕਰਨਾਟਕ ਦੇ ਉਦਯੋਗ ਮੰਤਰੀ ਜਗਦੀਸ਼ ਸ਼ੇਟਾਰ ਨੇ ਸਾਵਧਾਨੀਆਂ ਵਰਤਦੇ ਹੋਏ ਉਦਯੋਗ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਆਰਥਿਕ ਕੰਮਾਂ ਨੂੰ ਮੁੜ ਤੋਂ ਸ਼ੁਰੂ ਕਰਨ 'ਤੇ ਜ਼ੋਰ ਦਿੰਦਿਆਂ ਸ਼ੈਟਰ ਨੇ ਕਿਹਾ ਕਿ ਕੇਂਦਰ ਵੱਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪ੍ਰੇਰਕ ਪੈਕੇਜ ਨਾਲ ਉਦਯੋਗ ਨੂੰ ਮੁੜ ਸੁਰਜੀਤ ਕੀਤਾ ਜਾ ਸਕੇਗਾ। ਕਰਨਾਟਕ ਰਾਜ ਵਿੱਚ ਹੁਣ ਤੱਕ ਵਾਇਰਸ ਕਾਰਨ 37 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕੁਲ 1147 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਕੁੱਲ 509 ਮਰੀਜ਼ ਠੀਕ ਹੋ ਗਏ ਹਨ ਅਤੇ ਘਰ ਚਲੇ ਗਏ ਹਨ। ਜੇ ਐਕਟਿਵ ਮਾਮਲਿਆਂ ਬਾਰੇ ਗੱਲ ਕਰੀਏ ਤਾਂ ਰਾਜ ਵਿਚ 600 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇੱਥੇ ਸਿਰਫ ਤਿੰਨ ਜ਼ਿਲ੍ਹੇ ਰੈਡ ਜ਼ੋਨ ਵਿੱਚ ਹਨ ਅਤੇ 20 ਜ਼ਿਲ੍ਹੇ ਓਰੇਂਜ਼ ਜ਼ੋਨ ਵਿੱਚ ਹਨ। ਦਸ ਦਈਏ ਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 5242 ਨਵੇਂ ਕੇਸ ਸਾਹਮਣੇ ਆਏ ਹਨ ਅਤੇ 157 ਲੋਕਾਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ ਵਿਚ ਸਭ ਤੋਂ ਵੱਧ ਕੇਸ ਹਨ।
ਇਸ ਤੋਂ ਬਾਅਦ ਦੇਸ਼ ਭਰ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਕੁੱਲ ਸੰਖਿਆ 96,169 ਹੋ ਗਈ ਹੈ ਜਿਨ੍ਹਾਂ ਵਿਚੋਂ 56,316 ਐਕਟਿਵ ਹਨ, 36,824 ਲੋਕ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਹੈ ਅਤੇ 3,029 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿਚ 140, ਗੋਆ ਵਿਚ 9 ਅਤੇ ਬਿਹਾਰ ਵਿਚ ਛੇ ਨਵੇਂ ਕੇਸ ਦਰਜ ਕੀਤੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।