ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਅਚਾਨਕ ਰਾਸ਼ਟਰਪਤੀ ਨੂੰ ਭੇਜਿਆ ਅਸਤੀਫ਼ਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨਿਲ ਬੈਜਲ ਨੂੰ ਦਸੰਬਰ 2016 ਵਿਚ ਦਿੱਲੀ ਦਾ ਉਪ ਰਾਜਪਾਲ ਬਣਾਇਆ ਗਿਆ ਸੀ।

Delhi Lt Governor Anil Baijal Resigns



ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਉਪ ਰਾਜਪਾਲ (ਐਲਜੀ) ਅਨਿਲ ਬੈਜਲ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ। ਮਾਰਚ 2022 ਤੋਂ ਉਹਨਾਂ ਦੇ ਜਾਣ ਦੀਆਂ ਕਿਆਸਅਰਾਈਆਂ ਸਨ। ਦਿੱਲੀ ਵਿਚ ਨਵੇਂ ਉਪ ਰਾਜਪਾਲ ਦੀ ਦੌੜ ਵਿਚ ਪ੍ਰਫੁੱਲ ਪਟੇਲ (ਪ੍ਰਸ਼ਾਸਕ, ਦਮਨ-ਦੀਵ) ਰਾਜੀਵ ਮਹਿਰਿਸ਼ੀ (ਸਾਬਕਾ ਗ੍ਰਹਿ ਸਕੱਤਰ) ਦਾ ਨਾਂਅ ਸਭ ਤੋਂ ਅੱਗੇ ਹੈ।

Anil Baijal

ਅਨਿਲ ਬੈਜਲ ਨੂੰ ਦਸੰਬਰ 2016 ਵਿਚ ਉਪ ਰਾਜਪਾਲ ਬਣਾਇਆ ਗਿਆ ਸੀ। ਉਹ 5 ਸਾਲ ਤੋਂ ਵੱਧ ਸਮੇਂ ਤੱਕ ਇਸ ਅਹੁਦੇ 'ਤੇ ਰਹੇ। ਬੈਜਲ ਨੇ ਅੱਜ ਅਚਾਨਕ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ। ਸੂਤਰਾਂ ਮੁਤਾਬਕ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਹੈ।