ਓਵੈਸੀ ਦੇ ਖੜ੍ਹੇ ਹੁੰਦੇ ਹੀ ਸੰਸਦ ਵਿਚ ਗੁੰਜਣ ਲੱਗੇ ਜੈ ਸ਼੍ਰੀ ਰਾਮ ਦੇ ਨਾਅਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਓਵੈਸੀ ਨੇ ਸੰਸਦ ਮੈਂਬਰਾਂ ਨੂੰ ਹੋਰ ਉੱਚੀ ਉੱਚੀ ਨਾਅਰੇ ਲਾਉਣ ਨੂੰ ਕਿਹਾ

Asaduddin Owaisi says Allahu Akbar as MPs chant Jai Shri Ram in Lok Sabha

ਨਵੀਂ ਦਿੱਲੀ: ਸੰਸਦ ਵਿਚ ਸਹੁੰ ਚੁੱਕਣ ਦੌਰਾਨ ਏਆਈਐਮਆਈਐਮ ਆਗੂ ਅਸਦੁਦੀਨ ਓਵੈਸੀ ਦਾ ਬਹੁਤ ਮਜ਼ਾਕ ਬਣਾਇਆ ਗਿਆ। ਜਿਵੇਂ ਹੀ ਓਵੈਸੀ ਸਹੁੰ ਚੁੱਕਣ ਲਈ ਖੜ੍ਹੇ ਹੋਏ ਸੰਸਦ ਵਿਚ ਜੈ ਸ਼੍ਰੀ ਰਾਮ, ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਗੁੰਜਣ ਲੱਗੇ। ਉਹਨਾਂ ਦੇ ਖੜ੍ਹੇ ਹੋਣ ਤੋਂ ਲੈ ਕੇ ਸਹੁੰ ਚੁੱਕਣ ਤੱਕ ਨਾਅਰੇ ਲਗਾਤਾਰ ਲੱਗਦੇ ਰਹੇ। ਜਿਵੇਂ ਹੀ ਜੈ ਸ਼੍ਰੀ ਰਾਮ ਦੇ ਨਾਅਰੇ ਲੱਗਣੇ ਸ਼ੁਰੂ ਹੋਏ ਓਵੈਸੀ ਨੇ ਵੀ ਹੱਥ ਖੜ੍ਹੇ ਕਰ ਕੇ ਹੋਰ ਜ਼ੋਰ ਨਾਲ ਨਾਅਰੇ ਲਗਾਉਣ ਨੂੰ ਕਿਹਾ।

Asaduddin Owaisi

ਉਹਨਾਂ ਨੇ ਨਾਅਰੇ ਲਗਾਉਣ ਵਾਲੇ ਸੰਸਦ ਮੈਂਬਰਾਂ ਨੂੰ ਹੋਰ ਉੱਚੀ-ਉੱਚੀ ਨਾਅਰੇ ਲਗਾਉਣ ਕਿਹਾ। ਜੈ ਸ਼੍ਰੀ ਰਾਮ ਦੇ ਨਾਅਰਿਆਂ 'ਤੇ ਪਿਛਲੇ ਕੁੱਝ ਮਹੀਨਿਆਂ ਵਿਚ ਕਈ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਜਿਹਨਾਂ ਵਿਚ ਕਈ ਲੋਕਾਂ ਨੇ ਮੁਸਲਮਾਨਾਂ ਨੂੰ ਜ਼ਬਰਦਸਤੀ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਨੂੰ ਕਿਹਾ ਅਤੇ ਕੁੱਟਮਾਰ ਵੀ ਕੀਤੀ ਸੀ। ਇਸ ਮਾਮਲੇ 'ਤੇ ਦੇਸ਼ ਵਿਚ ਕਾਫ਼ੀ ਚਰਚਾ ਹੋਈ ਸੀ। ਪਰ ਹੁਣ ਸੰਸਦ ਵਿਚ ਵੀ ਓਵੈਸੀ ਨੂੰ ਖਿਝਾਉਣ ਲਈ ਜੈ ਸ਼੍ਰੀ ਰਾਮ ਦਾ ਇਸਤੇਮਾਲ ਹੋਇਆ ਹੈ।

ਹਾਲਾਂਕਿ ਦੇਖਣਾ ਹੋਵੇਗਾ ਕਿ ਸੰਸਦ ਵਰਗੀਆਂ ਵੱਡੀਆਂ ਸੰਵਿਧਾਨਿਕ ਸੰਸਥਾਵਾਂ ਵਿਚ ਅਜਿਹੀ ਨਾਅਰੇਬਾਜ਼ੀ ਤੇ ਦੇਸ਼ ਤੋਂ ਲੋਕਾਂ ਦੇ ਕੀ ਰਿਐਕਸ਼ਨ ਆਉਂਦੇ ਹਨ। 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ, 17 ਜੂਨ ਤੋਂ ਸ਼ੁਰੂ ਹੋਇਆ। ਮਹਿਲਾ ਰਿਜ਼ਰਵੇਸ਼ਨ ਬਿੱਲ ਵਰਗੇ ਅਹਿਮ ਬਿੱਲ ਇਸ ਸੈਸ਼ਨ ਵਿਚ ਸਰਕਾਰ ਦੇ ਏਜੰਡੇ ਵਿਚ ਹੋਣਗੇ। ਪਹਿਲੇ ਦੋ ਦਿਨ ਲੋਕ ਸਭਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ।

ਕਾਰਜਕਾਰੀ ਲੋਕ ਸਭਾ ਪ੍ਰਧਾਨ ਵਰਿੰਦਰ ਕੁਮਾਰ ਨੇ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਈ ਸੀ। ਇਸ ਤੋਂ ਇਲਾਵਾ ਲੋਕ ਸਭਾ ਦੇ ਪ੍ਰਧਾਨ ਦੀ ਚੋਣ 19 ਜੂਨ ਨੂੰ ਹੋਵੇਗੀ ਅਤੇ ਅਗਲੇ ਦਿਨ ਦੋਵਾਂ ਸਦਨਾਂ ਦੇ ਸੰਯੁਕਤ ਸੈਸ਼ਨ ਦੀ ਬੈਠਕ ਵਿਚ ਰਾਸ਼ਟਰਪਤੀ ਦਾ ਸੰਬੋਧਨ ਕੀਤਾ ਜਾਵੇਗਾ। ਪੰਜ ਜੁਲਾਈ ਨੂੰ ਮੋਦੀ ਸਰਕਾਰ 2.0 ਅਪਣਾ ਬਜਟ ਪੇਸ਼ ਕਰੇਗੀ।