ਅੱਗਜ਼ਨੀ ਕਰਨ ਵਾਲਿਆਂ ਲਈ ਸਾਡੇ ਕੋਲ ਕੋਈ ਥਾਂ ਨਹੀਂ- ਲੈਫ਼ਟੀਨੈਂਟ ਜਨਰਲ ਅਨਿਲ ਪੁਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨਿਲ ਪੂਰੀ ਨੇ ਕਿਹਾ ਕਿ ਅਜਿਹੀ ਹਿੰਸਾ ਦੇ ਅੰਦਰ ਹਿੱਸਾ ਲੈਣ ਵਾਲੇ ਲੋਕ ਤਿੰਨ ਤਰ੍ਹਾਂ ਦੇ ਹਨ।

Lieutenant General Anil Puri

ਨਵੀਂ ਦਿੱਲੀ: ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਇਸ ਯੋਜਨਾ ਨੂੰ ਤਿਆਰ ਕਰਨ ਵਾਲਿਆਂ ਵਿਚੋਂ ਇਕ ਲੈਫ਼ਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ਅੱਗਜ਼ਨੀ ਕਰਨ ਵਾਲਿਆਂ ਲਈ ਸਾਡੇ ਕੋਲ ਕੋਈ ਥਾਂ ਨਹੀਂ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਨਿਲ ਪੂਰੀ ਨੇ ਦੱਸਿਆ ਕਿ ਇਹ ਯੋਜਨਾ ਕਿਉਂ ਅਤੇ ਕਿਵੇਂ ਬਣਾਈ ਗਈ ਤੇ ਇਸ ਦੇ ਕੀ ਫਾਇਦੇ ਹਨ?

Agnipath Protest:

ਅਨਿਲ ਪੂਰੀ ਨੇ ਕਿਹਾ ਕਿ ਅਜਿਹੀ ਹਿੰਸਾ ਦੇ ਅੰਦਰ ਹਿੱਸਾ ਲੈਣ ਵਾਲੇ ਲੋਕ ਤਿੰਨ ਤਰ੍ਹਾਂ ਦੇ ਹਨ। ਪਹਿਲੇ ਉਹ ਜਿਨ੍ਹਾਂ ਨੂੰ ਵਿਰੋਧੀ ਉਤਸ਼ਾਹਤ ਕਰ ਰਹੇ ਹਨ। ਨੰਬਰ ਦੋ ਉਹ ਹਨ ਜੋ ਟ੍ਰੇਨਿੰਗ ਇੰਸਟੀਚਿਊਟ ਚਲਾਉਂਦੇ ਹਨ। ਤੀਜੇ ਉਹ ਜੋ ਕਿਸੇ ਨੂੰ ਦੇਖ ਕੇ ਆ ਜਾਂਦੇ ਹਨ। ਅਨਿਲ ਪੂਰੀ ਨੇ ਕਿਹਾ ਕਿ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਟ੍ਰੇਨਿੰਗ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਉਹਨਾਂ ਨੂੰ ਅਪਣੇ ਦਸਤਾਵੇਜ਼ ਇਕੱਠੇ ਕਰਨੇ ਚਾਹੀਦੇ ਹਨ। ਸਰਕਾਰ ਵਿਦਿਆਰਥੀਆਂ ਦਾ ਦਰਦ ਸਮਝਦੀ ਹੈ। ਉਹਨਾਂ ਕਿਹਾ ਕਿ 25 ਫੀਸਦ ਨੌਜਵਾਨ ਤਾਂ ਫੌਜ ਵਿਚ ਹੀ ਰਹਿਣਗੇ ਪਰ ਜੋ 75 ਫੀਸਦ ਵਾਪਸ ਆਉਣਗੇ ਉਹ ਹੀ ਦੇਸ਼ ਦੀ ਤਾਕਤ ਬਣਨਗੇ।

Agnipath Scheme

ਇਸ ਦੇ ਨਾਲ ਹੀ ਅਗਨੀਵੀਰਾਂ ਨੂੰ ਰਾਖਵਾਂਕਰਨ ਦਿੱਤਾ ਜਾਵੇਗਾ। 4 ਸਾਲ ਬਾਅਦ 11.7 ਲੱਖ ਦਾ ਪੈਕੇਜ ਮਿਲੇਗਾ, ਜਿਸ ਨਾਲ ਉਹ ਰੁਜ਼ਗਾਰ ਸ਼ੁਰੂ ਕਰ ਸਕਦੇ ਹਨ। ਅਪਣੇ ਭੈਣ-ਭਰਾਵਾਂ ਨੂੰ ਪੜ੍ਹਾ ਸਕਦੇ ਹਨ।  ਉਹਨਾਂ ਕਿਹਾ ਕਿ ਇਸ ਯੋਜਨਾ ਨੂੰ ਬਣਾਉਣ ਤੋਂ ਪਹਿਲਾਂ ਇੰਡਸਟਰੀ ਕੋਲੋਂ ਵੀ ਰਾਇ ਲਈ ਗਈ ਸੀ। ਅਨੁਸ਼ਾਸਨ ਨਾਲ 80 ਫੀਸਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ, ਸਮਰੱਥਾ ਵਧ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਪੈਸੇ ਨਾਲ ਨਹੀਂ ਤੋਲ ਸਕਦੇ। ਪੈਨਸ਼ਨ ਆਦਿ ਮੁੱਦਿਆਂ ਲਈ ਦੇਸ਼ ਦੀ ਸੁਰੱਖਿਆ ਦੇ ਮੁੱਦੇ ’ਤੇ ਕੋਈ ਥਾਂ ਨਹੀਂ ਹੈ। ਚਾਰ ਸਾਲ ਬਾਅਦ ਜੋ ਇੱਥੋਂ ਨਿਕਲਣਗੇ, ਉਹਨਾਂ ਨੂੰ ਰੁਜ਼ਗਾਰ ਦੀ ਪਰੇਸ਼ਾਨੀ ਨਹੀਂ ਹੋਵੇਗੀ।