ਦਬੇ-ਕੁਚਲੇ ਲੋਕਾਂ ਨਾਲ ਹੈ ਕਾਂਗਰਸ, ਧਰਮ ਤੇ ਜਾਤ ਮਾਇਨੇ ਨਹੀਂ ਰਖਦੀ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਮੁਸਲਿਮ ਪਾਰਟੀ' ਹੋਣ ਸਬੰਧੀ ਅਪਣੇ ਕਥਿਤ ਬਿਆਨ ਕਾਰਨ ਖੜੇ ਹੋਏ ਵਿਵਾਦ ਦੀ ਪਿੱਠਭੂਮੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ............

Rahul Gandhi

ਨਵੀਂ ਦਿੱਲੀ : 'ਮੁਸਲਿਮ ਪਾਰਟੀ' ਹੋਣ ਸਬੰਧੀ ਅਪਣੇ ਕਥਿਤ ਬਿਆਨ ਕਾਰਨ ਖੜੇ ਹੋਏ ਵਿਵਾਦ ਦੀ ਪਿੱਠਭੂਮੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਬੇ-ਕੁਚਲੇ ਲੋਕਾਂ ਅਤੇ ਕਤਾਰ ਵਿਚ ਖੜੇ ਅੰਤਮ ਵਿਅਕਤੀ ਨਾਲ ਹੈ ਅਤੇ ਉਸ ਲਈ ਵਿਅਕਤੀ ਦਾ ਧਰਮ, ਜਾਤ ਜਾਂ ਸ਼ਰਧਾ ਮਾਇਨੇ ਨਹੀਂ ਰਖਦੀ। 
ਗਾਂਧੀ ਨੇ ਇਹ ਵੀ ਕਿਹਾ ਕਿ ਕਾਂਗਰਸ ਸੰਪੂਰਨ ਮਾਨਵਤਾ ਨਾਲ ਪ੍ਰੇਮ ਕਰਦੀ ਹੈ। ਉਨ੍ਹਾਂ ਕਾਂਗਰਸ ਦਾ ਹਵਾਲਾ ਦਿੰਦਿਆਂ ਕਿਹਾ, 'ਮੈਂ ਕਤਾਰ ਵਿਚ ਖੜੇ ਆਖ਼ਰੀ ਵਿਅਕਤੀ ਨਾਲ ਹਾਂ। ਸ਼ੋਸ਼ਣ ਦਾ ਸ਼ਿਕਾਰ ਲੋਕਾਂ, ਹਾਸ਼ੀਏ ਉਤੇ ਪਹੁੰਚਾਏ ਲੋਕਾਂ ਅਤੇ ਦਬੇ-ਕੁਚਲੇ ਲੋਕਾਂ ਨਾਲ ਹਾਂ।

ਮੇਰੇ ਲਈ ਉਨ੍ਹਾਂ ਦਾ ਧਰਮ ਜਾਂ ਆਸਥਾ ਮਾਇਨੇ ਨਹੀਂ ਰਖਦਾ। ਜਿਹੜੇ ਲੋਕਾਂ ਤਕਲੀਫ਼ ਵਿਚ ਹਨ, ਉਨ੍ਹਾਂ ਨਾਲ ਹਾਂ ਅਤੇ ਉਨ੍ਹਾਂ ਨੂੰ ਅਪਣਾਉਂਦਾ ਹਾਂ। ਮੈਂ ਨਫ਼ਰਤ ਅਤੇ ਭੈਅ ਨੂੰ ਖ਼ਤਮ ਕਰਦਾ ਹਾਂ। ਮੈਂ ਕਾਂਗਰਸ ਹਾਂ।'  ਹਾਲ ਹੀ ਵਿਚ ਉਰਦੂ ਅਖ਼ਬਾਰ ਨੇ ਦਾਅਵਾ ਕੀਤਾ ਸੀ ਕਿ ਮੁਸਲਿਮ ਸਮਾਜ ਦੇ ਬੁੱਧੀਜੀਵੀਆਂ ਨਾਲ ਬੈਠਕ ਵਿਚ ਰਾਹੁਲ ਨੇ ਕਿਹਾ ਸੀ ਕਿ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ।             (ਏਜੰਸੀ)