ਰਾਹੁਲ ਦੇ 'ਵਿਦੇਸ਼ੀ ਖ਼ੂਨ' ਦਾ ਮੁੱਦਾ ਉਠਾਉਣ ਵਾਲੇ ਜੈ ਪ੍ਰਕਾਸ਼ 'ਤੇ ਮਾਇਆਵਤੀ ਦੀ ਸਖ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਮੁੱਦਾ ਛੇੜਦੇ ਹੋਏ ਉਨ੍ਹਾਂ ਦੀ ਪ੍ਰਧਾਨ ਮੰਤਰੀ ਦਾਅਵੇਦਾਰੀ 'ਤੇ ਸਵਾਲ ਖੜ੍ਹੇ ਕਰਨ ਵਾਲੇ ਜੈ ਪ੍ਰਕਾਸ਼ ਸਿੰਘ...

Mayawati

ਲਖਨਊ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਮੁੱਦਾ ਛੇੜਦੇ ਹੋਏ ਉਨ੍ਹਾਂ ਦੀ ਪ੍ਰਧਾਨ ਮੰਤਰੀ ਦਾਅਵੇਦਾਰੀ 'ਤੇ ਸਵਾਲ ਖੜ੍ਹੇ ਕਰਨ ਵਾਲੇ ਜੈ ਪ੍ਰਕਾਸ਼ ਸਿੰਘ ਦੀ ਅਗਲੇ ਹੀ ਦਿਨ ਬਸਪਾ ਨੇ ਰਾਸ਼ਟਰੀ ਉਪ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਕਰ ਦਿਤੀ ਹੈ। ਮੰਗਲਵਾਰ ਨੂੰ ਖ਼ੁਦ ਬਸਪਾ ਸੁਪਰੀਮੋ ਮਾਇਆਵਤੀ ਮੀਡੀਆ ਦੇ ਸਾਹਮਣੇ ਆਈ ਅਤੇ ਸਿੰਘ ਨੂੰ ਰਾਸ਼ਟਰੀ ਉਪ ਪ੍ਰਧਾਨ ਅਤੇ ਕੋਆਰਡੀਨੇਟਰ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ। ਮਾਇਆਵਤੀ ਨੇ ਕਿਹਾ ਕਿ ਜੈ ਪ੍ਰਕਾਸ਼ ਸਿੰਘ ਦਾ ਬਿਆਨ ਉਨ੍ਹਾਂ ਦੀ ਵਿਅਕਤੀਗਤ ਸੋਚ ਹੈ ਅਤੇ ਪਾਰਟੀ ਉਸ ਨਾਲ ਕੋਈ ਲੈਣ ਦੇਣ ਨਹੀਂ ਰੱਖਦੀ। ਪਾਰਟੀ ਨੇਤਾਵਾਂ ਨੂੰ ਹਦਾਇਤ ਕਰਦੇ ਹੋਏ ਬਸਪਾ ਮੁਖੀ ਨੇ ਕਿਹਾ ਕਿ ਨੇਤਾ ਪਾਰਟੀ ਲਾਈਨ ਤੋਂ ਹਟ ਕੇ ਕੁੱਝ ਨਾ ਬੋਲਣ।