ਗਊ ਨੂੰ ਮਾਤਾ ਕਹਿਣ ਵਾਲਿਓ ਦੇਖੋ ਕਿਵੇਂ ਗਊਸ਼ਾਲਾ 'ਚ ਮਰੀਆਂ ਗਾਵਾਂ ਨੂੰ ਖਾ ਰਹੇ ਨੇ ਕੁੱਤੇ
ਹਰ ਚੀਜ਼ ’ਤੇ ਲੱਗਦਾ ਹੈ ਗਊ ਟੈਕਸ, ਗੋਬਰ 'ਚ ਧਸੀਆਂ ਗਾਵਾਂ
ਉੱਤਰ ਪ੍ਰਦੇਸ਼: ਇਕ ਪਾਸੇ ਤਾਂ ਸਰਕਾਰ ਗਊ ਨੂੰ ਮਾਤਾ ਮੰਨਦੀ ਹੈ ਤੇ ਕਹਿੰਦੀ ਹੈ ਕਿ ਮੂਤ ਪੀਣ ਨਾਲ ਦੁੱਖ ਦੂਰ ਹੁੰਦੇ ਨੇ ਤੇ ਦੂਜੇ ਪਾਸੇ ਉਹੀ ਮਾਤਾ ਭੁੱਖੇ ਪੇਟ ਮਰ ਰਹੀਆਂ ਹਨ। ਜੀ ਹਾਂ ਇਹ ਤਸਵੀਰ ਨੇ ਉੱਤਰ ਪ੍ਰਦੇਸ਼ ਦੀਆਂ ਜਿੱਥੇ ਗਊ ਸਾਲਾਂ ’ਚ ਪੈਸੇ ਲੈ ਕੇ ਗਾਵਾਂ ਨੂੰ ਰੱਖ ਲਿਆ ਜਾਂਦਾ ਹੈ ਤੇ ਫਿਰ ਉਹ ਭੁੱਖਣ ਭਾਣੇ ਗੋਬਰ ਵਿੱਚ ਧਸ ਕੇ ਮਰ ਰਹੀਆਂ ਹਨ।
ਸਰਕਾਰ ਦਾ ਇਹਨਾਂ ਵਲ ਕੋਈ ਧਿਆਨ ਨਹੀਂ ਹੈ ਮੋਦੀ ਸਰਕਾਰ ਬਿਜਲੀ ਦੇ ਬਿਲ ਨਾਲ ਵੀ ਗਊ ਟੈਕਸ ਲੈਂਦੀ ਹੈ ਪਰ ਗਾਵਾਂ ਦਾ ਧਿਆਨ ਕਿਉਂ ਨਹੀਂ ਰੱਖਦੀ। ਇਕ ਵਿਅਕਤੀ ਨੇ ਦਸਿਆ ਕਿ ਇਹ ਉੱਤਰ ਪ੍ਰਦੇਸ਼ ਦੀ ਸਰਕਾਰ ਦਾ ਗਊ ਆਸਰਾ ਕੇਂਦਰ ਹੈ। ਉਹਨਾਂ ਨੇ ਇਸ ਗਊਸ਼ਾਲਾ ਦੀਆਂ ਤਸਵੀਰਾਂ ਦਿਖਾਈਆਂ ਜਿਸ ਵਿਚ ਗਾਵਾਂ ਚਿੱਕੜ ਵਿਚ ਧੱਸ ਚੁੱਕੀਆਂ ਹਨ ਤੇ ਉਹ ਮਰਨ ਦੀ ਕਗਾਰ ਤੇ ਹਨ।
ਉਹਨਾਂ ਤੋਂ ਬਾਹਰ ਵੀ ਨਹੀਂ ਨਿਕਲਿਆ ਜਾ ਰਿਹਾ। ਇਸ ਦੇ ਨਾਲ ਉਹਨਾਂ ਨੇ ਹੋਰ ਵੀ ਗਾਵਾਂ ਦੀਆਂ ਕਈ ਤਸਵੀਰਾਂ ਦਿਖਾਈਆਂ ਜਿਹਨਾਂ ਨੂੰ ਦੇਖ ਕੇ ਹਰ ਇਕ ਦਾ ਦਿਨ ਪਸੀਜ ਜਾਵੇਗਾ। ਪ੍ਰਸ਼ਾਸਨ ਦਾ ਇਹਨਾਂ ਗਾਵਾਂ ਵੱਲ ਕੋਈ ਧਿਆਨ ਨਹੀਂ ਹੈ ਤੇ ਨਾ ਹੀ ਇਹਨਾਂ ਨੂੰ ਚਿੱਕੜ ਵਿਚੋਂ ਬਾਹਰ ਕੱਢਣ ਲਈ ਕੋਈ ਖਾਸ ਪ੍ਰਬੰਧ ਕੀਤੇ ਗਏ ਹਨ।
ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲਾਹਣਤਾਂ ਪਾਉਂਦੇ ਹੋਏ ਕਿਹਾ ਕਿ ਉਸ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਅਜਿਹਾ ਦ੍ਰਿਸ਼ ਦੇਖਿਆ ਹੈ ਜਿੱਥੇ ਗਾਵਾਂ ਦੀ ਹਾਲਤ ਤਰਸਯੋਗ ਬਣ ਗਈ ਹੈ। ਉਹਨਾਂ ਦੀ ਦੇਖਭਾਲ ਲਈ ਕੋਈ ਅੱਗੇ ਨਹੀਂ ਆਇਆ।
ਉਹ ਇਸ ਦੀ ਰਿਪੋਰਟ ਡੀਐਮ ਨੂੰ ਵੀ ਕਰਨਗੇ ਤਾਂ ਜੋ ਗਾਵਾਂ ਦੀ ਜਾਨ ਬਚਾ ਸਕਣ। ਉਹਨਾਂ ਅੱਗੇ ਕਿਹਾ ਕਿ ਜਦੋਂ ਤਕ ਉਹਨਾਂ ਦੇ ਸਾਹ ਚਲਦੇ ਹਨ ਉਹ ਸੱਚ ਨੂੰ ਲੋਕਾਂ ਸਾਹਮਣੇ ਲਿਆਉਂਦੇ ਰਹਿਣਗੇ ਤੇ ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਸੱਚ ਸਾਹਮਣੇ ਲਿਆਉਣ ਦੀ ਅਪੀਲ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।