ਹਰਿਆਣਾ ‘ਚ 26 ਜੁਲਾਈ ਤੱਕ ਵਧਾਇਆ ਗਿਆ Lockdown, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਹਰਿਆਣਾ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਕੋਰੋਨਾ ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਕਿਹਾ।
ਹਰਿਆਣਾ: ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ (Covid 3rd Wave) ਦੇ ਖਤਰੇ ਨੂੰ ਵੇਖਦਿਆਂ ਹਰਿਆਣਾ ਸਰਕਾਰ (Haryana Government) ਨੇ ਇਕ ਹੋਰ ਹਫਤੇ ਲਈ ਲਾਕਡਾਉਨ ਵਧਾ (Extends Lockdown) ਦਿੱਤਾ ਹੈ। ਹਰਿਆਣਾ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਕੋਰੋਨਾ ਨਿਰਦੇਸ਼ਾਂ ਦੀ ਪਾਲਣਾ (Follow Covid Guidelines) ਕਰਨ ਨੂੰ ਕਿਹਾ ਹੈ। ਲਾਕਡਾਉਨ 19 ਜੁਲਾਈ ਤੋਂ 26 ਜੁਲਾਈ ਤੱਕ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ‘ਚ ਨਾਇਟ ਕਰਫਿਊ ਵੀ ਲਾਗੂ ਕੀਤਾ ਜਾਵੇਗਾ। ਨਾਈਟ ਕਰਫਿਊ (Night Curfew) ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ।
ਇਹ ਵੀ ਪੜ੍ਹੋ - ਨਸ਼ੇ ਨੇ ਵਿਛਾਏ ਇਕ ਹੋਰ ਘਰ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਹੋਈ ਮੌਤ
ਇਹ ਵੀ ਪੜ੍ਹੋ - RPF ਇੰਸਪੈਕਟਰ ਨੇ ਮਾਰੀ ਚੁੱਲ੍ਹੇ 'ਚ ਲੱਤ, 2 ਮਾਸੂਮਾਂ ’ਤੇ ਡੁੱਲੀ ਉਬਲਦੀ ਦਾਲ, ਬੁਰੀ ਤਰ੍ਹਾਂ ਝੁਲਸੇ
ਦਿੱਤੇ ਨਿਰਦੇਸ਼ਾਂ ਤਹਿਤ ਰੈਸਟੋਰੈਂਟ, ਮਾਲ, ਹੋਟਲ, ਜਿਮ ਅਤੇ ਬਾਰ 50% ਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਹੋਮ ਡਲਿਵਰੀ ਵੀ 11 ਵਜੇ ਤੱਕ ਰਹੇਗੀ। ਵਿਆਹ ਅਤੇ ਅੰਤਿਮ ਸਸਕਾਰ ਵਿਚ ਸਿਰਫ਼ 100 ਲੋਕ ਹੀ ਇਕੱਠੇ ਹੋਣਗੇ। ਇਸ ਦੇ ਨਾਲ ਹੀ ਦੁਕਾਨਾਂ ਸਵੇਰੇ 9 ਵਜੇ ਤੋਂ 8 ਵਜੇ ਤੱਕ ਖੁਲ੍ਹੀਆਂ ਰਹਿਣਗੀਆਂ। ਸਪਾਅ ਸਵੇਰੇ 6 ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਦੇ ਹਨ। ਕਾਰਪੋਰੇਟ ਦਫ਼ਤਰਾਂ ਨੂੰ 100% ਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ ਅਤੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਨੂੰ ਵੀ ਕਿਹਾ ਹੈ। ਸਰਕਾਰ ਨੇ ਕਿਹਾ ਕਿ ਜੇਕਰ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਪੁਲਿਸ ਸਖ਼ਤੀ ਨਾਲ ਲਾਕਡਾਉਨ ਲਾਗੂ ਕਰੇਗੀ।