ਪੰਜਾਬ ਵਿਚ 15 ਜੂਨ ਤੱਕ ਵਧੀਆਂ ਪਾਬੰਦੀਆਂ, ਸ਼ਨੀਵਾਰ ਨੂੰ ਨਹੀਂ ਹੋਵੇਗਾ Weekend Lockdown

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਮੌਜੂਦਾ ਪਾਬੰਦੀਆਂ ਨੂੰ 15 ਜੂਨ ਤੱਕ ਵਧਾਉਣ ਦਾ ਫੈਸਲਾ ਲਿਆ ਹੈ।

Captain Amarinder Singh

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ (Punjab Government) ਨੇ ਵੱਡਾ ਫੈਸਲਾ ਲੈਂਦਿਆਂ ਮੌਜੂਦਾ ਪਾਬੰਦੀਆਂ ਨੂੰ 15 ਜੂਨ ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਦੁਕਾਨਾਂ ਨੂੰ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਨਿੱਜੀ ਦਫਤਰ (Private Offices) 50% ਦੀ ਸਮਰੱਥਾ ਨਾਲ ਕੰਮ ਕਰਨਗੇ।

ਇਹ ਵੀ ਪੜ੍ਹੋ: 10 ਦਿਨਾਂ ਦੀ ਧੀ ਦੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਗਲੇ ‘ਤੇ ਮਿਲੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ

ਨਵੇਂ ਨਿਰਦੇਸ਼ਾਂ ਮੁਤਾਬਕ ਵਿਆਹ ਸਮਾਗਮ ਅਤੇ ਅੰਤਿਮ ਸਸਕਾਰ ਮੌਕੇ ਹੁਣ 20 ਲੋਕ ਸ਼ਾਮਲ ਹੋਣ ਸਕਣਗੇ। ਹੁਣ ਪੰਜਾਬ ਵਿਚ ਵੀਕੈਂਡ ਕਰਫਿਊ (Weekend Curfew) ਸਿਰਫ਼ ਐਤਵਾਰ ਨੂੰ ਹੋਵੇਗਾ ਜਦਕਿ ਸ਼ਨੀਵਾਰ ਨੂੰ ਦੁਕਾਨਾਂ ਅਤੇ ਬਾਜ਼ਾਰ ਖੁੱਲ਼੍ਹਣਗੇ। ਨਵੀਆਂ ਹਦਾਇਤਾਂ ਮੁਤਾਬਕ ਪੰਜਾਬ ਵਿਚ ਨਾਈਟ ਕਰਫਿਊ (Night Curfew) ਦਾ ਸਮਾਂ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਹੈ। ਸਰਕਾਰ ਵੱਲੋਂ ਭਰਤੀ ਲਈ ਪ੍ਰੀਖਿਆਵਾਂ ਅਤੇ ਟ੍ਰੇਨਿੰਗ ਸਬੰਧੀ ਆਗਿਆ ਦੇ ਦਿੱਤੀ ਗਈ ਹੈ। 

ਹੋਰ ਪੜ੍ਹੋ: ਰਿਸ਼ਤੇਦਾਰਾਂ ਨੂੰ ਨੌਕਰੀ ਦੇਣ ਦੇ ਇਲਜ਼ਾਮਾਂ ’ਤੇ ਰਾਜਪਾਲ ਧਨਖੜ ਨੇ ਤੋੜੀ ਚੁੱਪੀ