ਐਨ.ਡੀ.ਏ. ਦੀ ਬੈਠਕ ਵਿਚ 38 ਪਾਰਟੀਆਂ ਨੇ ਲਿਆ ਹਿੱਸਾ, ਆਗੂਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ.ਡੀ.ਏ. ਦੇ ਭਾਈਵਾਲਾਂ ਨੂੰ "ਕੀਮਤੀ ਭਾਈਵਾਲ" ਦਸਿਆ
ਨਵੀਂ ਦਿੱਲੀ: ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਦੇ ਭਾਈਵਾਲ ਨੇਤਾਵਾਂ ਦਾ ਮੰਗਲਵਾਰ ਨੂੰ ਇਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਦੀ ਇਕ ਅਹਿਮ ਬੈਠਕ ਵਿਚ ਸ਼ਾਮਲ ਹੋਣ ਲਈ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਐਨ.ਡੀ.ਏ. ਵਿਚ 38 ਪਾਰਟੀਆਂ ਸ਼ਾਮਲ ਹਨ ਅਤੇ ਜਿਵੇਂ ਹੀ ਉਨ੍ਹਾਂ ਦੇ ਆਗੂ ਸਮਾਗਮ ਵਾਲੀ ਥਾਂ ’ਤੇ ਪੁੱਜੇ ਤਾਂ ਢੋਲ ਦੀ ਗੂੰਜ ਵਿਚ ਗੁਲਦਸਤੇ ਅਤੇ ਸ਼ਾਲਾਂ ਨਾਲ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ਪੁੱਤਰ ਦੀ ਕਾਲਜ ਦੀ ਫ਼ੀਸ ਲਈ ਮਾਂ ਨੇ ਦਿਤੀ ਜਾਨ, ਮੁਆਵਜ਼ੇ ਲਈ ਮਾਰੀ ਬੱਸ ਅੱਗੇ ਛਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ.ਡੀ.ਏ. ਦੇ ਭਾਈਵਾਲਾਂ ਨੂੰ "ਕੀਮਤੀ ਭਾਈਵਾਲ" ਦਸਿਆ ਅਤੇ ਕਿਹਾ ਕਿ ਗਠਜੋੜ ਇਕ ਸਮੇਂ ਦੀ ਕਸੌਟੀ ਵਾਲਾ ਗਠਜੋੜ ਹੈ ਜੋ ਰਾਸ਼ਟਰੀ ਤਰੱਕੀ ਨੂੰ ਅੱਗੇ ਵਧਾਉਣ ਅਤੇ ਖੇਤਰੀ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਹੋਰਨਾਂ ਨੇ ਆਗੂਆਂ ਦਾ ਨਿੱਘਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿਚ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦਾ 2 ਦਿਨਾਂ ਰਿਮਾਂਡ ਲਿਆ
ਭਾਜਪਾ ਪ੍ਰਧਾਨ ਜੇਪੀ ਨੱਡਾ, ਸ਼ਿਵ ਸੈਨਾ ਆਗੂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਅੰਨਾਡੀਐਮਕੇ ਆਗੂ ਈਕੇ ਪਲਾਨੀਸਵਾਮੀ, ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਆਗੂ ਜੀਤਨ ਰਾਮ ਮਾਂਝੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸਮਾਗਮ ਵਾਲੀ ਥਾਂ 'ਤੇ ਐਨ.ਡੀ.ਏ. ਆਗੂਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਸ਼ਿਮਲਾ : ਮੌਲ ਰੋਡ ’ਤੇ ਰੇਸਤਰਾਂ ’ਚ ਧਮਾਕੇ ਨਾਲ 1 ਦੀ ਮੌਤ, 7 ਜ਼ਖ਼ਮੀ
ਮੋਦੀ ਨੇ ਲੋਜਪਾ (ਰਾਮ ਵਿਲਾਸ) ਨੇਤਾ ਚਿਰਾਗ ਪਾਸਵਾਨ ਨੂੰ ਗਲੇ ਲਗਾਇਆ। ਇਸ ਤੋਂ ਪਹਿਲਾਂ ਚਿਰਾਗ ਪਾਸਵਾਨ ਨੇ ਪ੍ਰਧਾਨ ਮੰਤਰੀ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਦੇ ਪੈਰ ਛੂਹੇ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਬਾਗੀ ਆਗੂ ਅਜੀਤ ਪਵਾਰ, ਸ਼ਿੰਦੇ ਅਤੇ ਪਲਾਨੀ ਸਵਾਮੀ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਗਰੁੱਪ-ਫੋਟੋ ਸੈਸ਼ਨ ਦੌਰਾਨ ਮੂਹਰਲੀ ਕਤਾਰ ਵਿਚ ਖੜ੍ਹੇ ਸਨ। ਉਹ ਮੀਟਿੰਗ ਵਿਚ ਇਕੋ ਕਤਾਰ ਵਿਚ ਬੈਠੇ ਸਨ।
ਇਹ ਵੀ ਪੜ੍ਹੋ: ਪਰਲਜ਼ ਗਰੁੱਪ ਘੁਟਾਲਾ: ਵਿਜੀਲੈਂਸ ਵਲੋਂ ਜਾਅਲੀ ਦਸਤਾਵੇਜ਼ ਤਸਦੀਕ ਕਰਨ ਦੇ ਦੋਸ਼ ਵਿਚ ਸੀ.ਏ. ਜਸਵਿੰਦਰ ਡਾਂਗ ਗ੍ਰਿਫ਼ਤਾਰ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਐਨ.ਡੀ.ਏ. ਦੀ ਇਸ ਪਧਰ ਦੀ ਇਹ ਪਹਿਲੀ ਮੀਟਿੰਗ ਹੈ। ਇਹ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਵਿਰੋਧੀ ਪਾਰਟੀਆਂ ਨੇ ਅੱਜ ਬੇਂਗਲੁਰੂ 'ਚ ਅਪਣੀ ਦੂਜੀ ਬੈਠਕ ਕੀਤੀ ਅਤੇ ਅਪਣੇ ਗਠਜੋੜ ਦਾ ਨਾਂਅ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ)' ਰੱਖਿਆ। ਇਸ ਤੋਂ ਥੋੜ੍ਹੀ ਦੇਰ ਪਹਿਲਾਂ ਮੋਦੀ ਨੇ ਇਕ ਟਵੀਟ ਵਿਚ ਕਿਹਾ, “ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਦਿੱਲੀ ਵਿਚ ਐਨ.ਡੀ.ਏ. ਦੀ ਬੈਠਕ ਵਿਚ ਪੂਰੇ ਭਾਰਤ ਤੋਂ ਸਾਡੇ ਕੀਮਤੀ ਸਹਿਯੋਗੀ ਹਿੱਸਾ ਲੈਣਗੇ।"