Malala Yousafzai ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਜ਼ਾਹਰ ਕੀਤੀ ਚਿੰਤਾ
'ਔਰਤਾਂ, ਘੱਟ ਗਿਣਤੀਆਂ ਬਾਰੇ ਚਿੰਤਤ'
ਨਵੀਂ ਦਿੱਲੀ: ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਪੂਰੀ ਤਰ੍ਹਾਂ (Current situation in Afghanistan) ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਰਾਸ਼ਟਰੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਲਿਆ ਹੈ। ਉਥੇ ਹੀ ਸਮਾਜ ਸੇਵੀ ਅਤੇ ਨੋਬਲ ਪੁਰਸਕਾਰ ਜੇਤੂ ਮਲਾਲਾ ( Malala Yousafzai ) ਯੂਸਫਜ਼ਈ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਔਰਤਾਂ ਅਤੇ ਘੱਟ ਗਿਣਤੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ: ਸੰਤੁਲਨ ਵਿਗੜਨ ਕਾਰਨ ਸੈਂਟਰੋ ਕਾਰ ਨਹਿਰ ਵਿਚ ਡਿੱਗੀ
ਮਲਾਲਾ ( Malala Yousafzai ) ਨੇ ਇੱਕ ਟਵੀਟ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਤਾਲਿਬਾਨ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਰਿਹਾ ਹੈ, ਉਸ ਨੂੰ ਦੇਖ ਕੇ ਮੈਂ ਹੈਰਾਨ, ਪਰੇਸ਼ਾਨ ਹਾਂ(Current situation in Afghanistan) । ਮੈਂ ਔਰਤਾਂ, ਘੱਟ ਗਿਣਤੀਆਂ ਬਾਰੇ ਬਹੁਤ ਚਿੰਤਤ ਹਾਂ। ਹਰ ਛੋਟੇ ਅਤੇ ਵੱਡੇ ਦੇਸ਼ਾਂ ਨੂੰ ਅਪੀਲ ਹੈ ਕਿ ਅਫਗਾਨਿਸਤਾਨ ਵਿੱਚ ਤੁਰੰਤ ਜੰਗਬੰਦੀ ਕੀਤੀ ਜਾਵੇ ਅਤੇ ਸ਼ਰਨਾਰਥੀਆਂ ਅਤੇ ਆਮ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਜਾਵੇ।(Current situation in Afghanistan)
ਦਰਅਸਲ ਨੋਬਲ ਪੁਰਸਕਾਰ ਜੇਤੂ ਮਲਾਲਾ ( Malala Yousafzai ) ਦਾ ਟਵੀਟ ਲੰਬੇ ਸਮੇਂ ਬਾਅਦ ਆਇਆ ਹੈ ਜਦੋਂ ਲੋਕ ਸੋਸ਼ਲ ਮੀਡੀਆ 'ਤੇ ਉਸ ਨੂੰ ਬਹੁਤ ਟ੍ਰੋਲ ਕਰ ਰਹੇ ਸਨ। ਇਸ ਸਭ ਦੇ ਬਾਅਦ, ਮਲਾਲਾ ਨੇ ਇੱਕ ਵੀ ਟਵੀਟ ਜਾਂ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ।
ਇਹ ਵੀ ਪੜ੍ਹੋ: ਬਟਾਲਾ: ਘਰ 'ਚ ਸਿਲੰਡਰ ਫਟਣ ਨਾਲ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ