ਹਿਮਾਚਲ ਪ੍ਰਦੇਸ਼ ਵਿਚ 55 ਦਿਨਾਂ ’ਚ ਜ਼ਮੀਨ ਖਿਸਕਣ ਦੀਆਂ 113 ਘਟਨਾਵਾਂ; 330 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ 1,000 ਕਰੋੜ ਰੁਪਏ ਦਾ ਨੁਕਸਾਨ

113 landslides in Himachal Pradesh in 55 days

 

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਬਾਰਸ਼ ਨੇ ਕਾਫੀ ਤਬਾਹੀ ਮਚਾਈ ਹੈ। ਵੀਰਵਾਰ ਨੂੰ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 74 ਹੋ ਗਈ। ਬਚਾਅ ਟੀਮਾਂ ਨੇ ਸ਼ਿਮਲਾ ਦੇ ਇਕ ਸ਼ਿਵ ਮੰਦਰ ਦੇ ਮਲਬੇ ਵਿਚੋਂ ਇਕ ਹੋਰ ਲਾਸ਼ ਨੂੰ ਬਾਹਰ ਕੱਢਿਆ, ਜਦਕਿ ਚੰਬਾ ਵਿਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਸ਼ਿਮਲਾ ਵਿਚ, ਸਮਰ ਹਿੱਲ ਦੇ ਸ਼ਿਵ ਮੰਦਰ ਸਮੇਤ ਤਿੰਨ ਵੱਡੀਆਂ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿਚ 21 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਲੁਧਿਆਣਾ ਵਿਚ 4 ਸਾਲਾ ਮਾਸੂਮ ਦੇ ਕਾਤਲ ਨੂੰ ਉਮਰ ਕੈਦ; ਆਰੀ ਨਾਲ ਵੰਢਿਆ ਸੀ ਮਾਸੂਮ ਦਾ ਗਲ਼ 

ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 55 ਦਿਨਾਂ ਵਿਚ ਸੂਬੇ ਵਿਚ ਢਿੱਗਾਂ ਡਿੱਗਣ ਦੀਆਂ 113 ਘਟਨਾਵਾਂ ਵਾਪਰੀਆਂ ਹਨ, ਜਿਸ ਨਾਲ ਲੋਕ ਨਿਰਮਾਣ ਵਿਭਾਗ ਨੂੰ 2,491 ਕਰੋੜ ਰੁਪਏ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ 1,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਹੜ੍ਹ ਕਾਰਨ ਸ਼ਿਮਲਾ ਦੇ ਸਮਰ ਹਿੱਲ 'ਚ ਰੇਲਵੇ ਟ੍ਰੈਕ ਦਾ ਕੁੱਝ ਹਿੱਸਾ ਵਹਿ ਗਿਆ ਹੈ।

ਇਹ ਵੀ ਪੜ੍ਹੋ: ਇੰਟਰਨੈਸ਼ਨਲ ਯੰਗ ਈਕੋ-ਹੀਰੋ ਅਵਾਰਡ 2023 ਦੇ ਜੇਤੂਆਂ ’ਚ ਪੰਜ ਭਾਰਤੀ ਮੁੰਡੇ-ਕੁੜੀਆਂ ਸ਼ਾਮਲ 

ਦੱਸ ਦੇਈਏ ਕਿ ਦੋ ਸਾਲਾਂ ਵਿਚ ਇਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ 6 ਗੁਣਾ ਵਾਧਾ ਹੋਇਆ ਹੈ। ਇਸ ਮਾਨਸੂਨ ਦੇ 55 ਦਿਨਾਂ ਵਿਚ 113 ਵਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਦੌਰਾਨ ਮੀਂਹ ਅਤੇ ਜ਼ਮੀਨ ਖਿਸਕਣ ਨਾਲ ਸਬੰਧਤ ਘਟਨਾਵਾਂ ਵਿਚ 330 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਹੇਠਾਂ ਪਹੁੰਚਿਆ ਭਾਖੜਾ ਡੈਮ ਦਾ ਪਾਣੀ; ਹੜ੍ਹ ਪ੍ਰਭਾਵਤ ਇਲਾਕਿਆਂ ਨੂੰ ਲੈ ਕੇ ਰਾਹਤ ਭਰੀ ਖ਼ਬਰ  

ਭੂ-ਵਿਗਿਆਨੀ ਪ੍ਰੋ. ਵਰਿੰਦਰ ਸਿੰਘ ਧਰ ਅਨੁਸਾਰ ਚੌੜੀਆਂ ਸੜਕਾਂ ਲਈ ਹਿਮਾਚਲ ਦੇ ਪਹਾੜਾਂ ਨੂੰ ਸਿੱਧਾ ਕੱਟਿਆ ਜਾ ਰਿਹਾ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ 14 ਜ਼ਿਲ੍ਹਿਆਂ ਵਿਚ ਸੋਕੇ ਦਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਵਿਚ ਬੁੰਦੇਲਖੰਡ ਦੇ 7 ਜ਼ਿਲ੍ਹੇ, ਪੂਰਬੀ ਯੂ.ਪੀ. ਦੇ 6 ਜ਼ਿਲ੍ਹੇ ਅਤੇ ਤਰਾਈ ਦਾ ਇਕ ਜ਼ਿਲ੍ਹਾ ਸ਼ਾਮਲ ਹੈ। ਸੂਬੇ ਦੇ 75 ਜ਼ਿਲ੍ਹਿਆਂ ਵਿਚੋਂ ਅੱਧੇ ਵਿਚ ਆਮ ਨਾਲੋਂ ਘੱਟ ਮੀਂਹ ਪਿਆ ਹੈ।